ਮੁੰਬਈ: ਪ੍ਰਸਿੱਧ ਗੀਤਕਾਰ ਜਾਵੇਦ ਅਖ਼ਤਰ ਨੇ ਇਸ ਸਾਲ ਦਾ ਰਿਚਰਡ ਡਾਅਕਿਨਜ਼ ਐਵਾਰਡ ਜਿੱਤਿਆ ਹੈ। ਊਨ੍ਹਾਂ ਨੇ ਇਹ ਐਵਾਰਡ ਅਲੋਚਨਾਤਮਕ ਸੋਚ, ਧਾਰਮਿਕ ਸਹਿਣਸ਼ੀਲਤਾ ਅਤੇ ਕੱਟੜਤਾ ਵਿਰੋਧੀ, ਮਾਨਵਤਾ ਦੀ ਤਰੱਕੀ ਅਤੇ ਮਨੁੱਖੀ ਕਦਰਾਂ ਕੀਮਤਾਂ ਲਈ ਜਿੱਤਿਆ ਹੈ। ਜਾਵੇਦ ਅਖ਼ਤਰ ਸੋਸ਼ਲ ਮੀਡੀਆ ਅਤੇ ਹੋਰ ਮੰਚਾਂ ’ਤੇ ਕੌਮੀ ਨਾਗਰਿਕਤਾ ਕਾਨੂੰਨ ਅਤੇ ‘ਇਸਲਾਮੋਫੋਬੀਆ’ ਵਿਸ਼ਿਆਂ ਸਬੰਧੀ ਆਵਾਜ਼ ਊਠਾਊਂਦੇ ਰਹੇ ਹਨ। ਜਾਵੇਦ ਦੀ ਪਤਨੀ ਸ਼ਬਾਨਾ ਆਜ਼ਮੀ ਨੇ ਦੱਸਿਆ, ‘ਜਾਵੇਦ ਇਹ ਐਵਾਰਡ ਜਿੱਤਣ ਵਾਲੇ ਇਕਲੌਤੇ ਭਾਰਤੀ ਵਿਅਕਤੀ ਹਨ।’ ਇਹ ਐਵਾਰਡ ਜੀਵ ਵਿਗਿਆਨੀ ਰਿਚਰਡ ਡਾਅਕਿਨਜ਼ ਦੇ ਨਾਂਅ ’ਤੇ 2003 ਵਿੱਚ ਸ਼ੁਰੂ ਕੀਤਾ ਗਿਆ ਸੀ।
-ਆਈਈਐੱਨਐੱਸ