ਬਨਿਹਾਲ/ਜੰਮੂ, 21 ਜੁਲਾਈ
ਜੰਮੂੁ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਕਈ ਥਾਈਂ ਭਾਰੀ ਮੀਂਹ ਪੈਣ ਕਾਰਨ ਢਿੱਗਾਂ ਡਿੱਗਣ ਮਗਰੋਂ ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਆਵਾਜਾਈ ਠੱਪ ਹੋ ਗਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਕੌਮੀ ਮਾਰਗ ਜਾਮ ਹੋਣ ਕਾਰਨ ਅਮਰਨਾਥ ਸ਼ਰਧਾਲੂਆਂ ਨੂੰ ਲਿਜਾ ਰਹੇ ਕਾਫ਼ਲੇ ਸਣੇ ਕਰੀਬ ਇੱਕ ਹਜ਼ਾਰ ਵਾਹਨ ਵੱਖ ਵੱਖ ਥਾਈਂ ਫਸ ਗਏ ਹਨ। ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਣ ਵਾਲਾ ਇਹ ਇਕਲੌਤਾ 270 ਕਿਲੋਮੀਟਰ ਲੰਬਾ ਕੌਮੀ ਮਾਰਗ ਹੈ। ਪਹਾੜ ਖਿਸਕਣ ਮਗਰੋਂ ਕੈਫੇਟੇਰੀਆ ਮੂਰ ਰਾਮਬਨ ਨੇੜੇ ਕੌਮੀ ਮਾਰਗ ਬੁੱਧਵਾਰ ਰਾਤ ਤੋਂ ਬੰਦ ਹੈ। ਅਧਿਕਾਰੀ ਨੇ ਦੱਸਿਆ ਕਿ ਅਮਰਨਾਥ ਸ਼ਰਧਾਲੂਆਂ ਨੂੰ ਕਸ਼ਮੀਰ ਲਿਜਾ ਰਿਹਾ ਕਾਫ਼ਲਾ ਹੁਣ ਚੰਦਰਕੂਟ ਅਤੇ ਨਾਸ਼ਰੀ ਵਿੱਚ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੌਮੀ ਮਾਰਗ ਤੋਂ ਮਲਬਾ ਹਟਾਉਣ ਦਾ ਕੰਮ ਜਾਰੀ ਹੈ। -ਪੀਟੀਆਈ