ਜੰਮੂ, 14 ਨਵੰਬਰ
ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਕਾਂਗਰਸ ਵੱਲੋਂ ਇੱਥੇ ਸ਼ੁਰੂ ਕੀਤੇ ਗਏ ‘ਜਨ ਜਾਗਰਣ ਅਭਿਆਨ’ ਮੌਕੇ ਪੁਲੀਸ ਨੇ ਕਈ ਸਾਬਕਾ ਮੰਤਰੀਆਂ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਕਾਰਕੁਨ ਅਤੇ ਆਗੂ ਹਿਰਾਸਤ ’ਚ ਲੈ ਲਏ। ਕਾਂਗਰਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ 15 ਦਿਨਾ ਦੇਸ਼ ਵਿਆਪੀ ਮੁਹਿੰਮ ਅੱਜ ਮੁਲਕ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਜਨਮ ਦਿਹਾੜੇ ਮੌਕੇ ਸ਼ੁਰੂ ਕੀਤੀ ਗਈ, ਜਿਸ ਰਾਹੀਂ ਪਾਰਟੀ ਮਹਿੰਗਾਈ ਤੇ ਹੋਰ ਕਈ ਅਹਿਮ ਮੁੱਦਿਆਂ ਨੂੰ ਉਭਾਰਨਾ ਚਾਹੁੰਦੀ ਹੈ। ਸਾਬਕਾ ਮੰਤਰੀਆਂ ਤੇ ਵਿਧਾਇਕਾਂ ਮੂਲਾ ਰਾਮ, ਰਮਨ ਭੱਲਾ, ਯੋਗੇਸ਼ ਸਾਹਨੀ ਅਤੇ ਰਵਿੰਦਰ ਸ਼ਰਮਾ ਦੀ ਅਗਵਾਈ ਹੇਠ ਕਾਂਗਰਸੀ ਕਾਰਕੁਨ ਗਾਂਧੀ ਨਗਰ ’ਚ ਇਕੱਠੇ ਹੋਏ ਤੇ ਸ੍ਰੀ ਨਹਿਰੂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। -ਪੀਟੀਆਈ