ਜੰਮੂ, 23 ਜੁਲਾਈ
ਜੰਮੂ-ਕਸ਼ਮੀਰ ਪੁਲੀਸ ਨੇ ਜੰਮੂ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿਚ ਪੰਜ ਕਿਲੋਗ੍ਰਾਮ ਧਮਾਕੇਖੇਜ਼ ਸਮੱਗਰੀ ਲੈ ਕੇ ਉੱਡ ਰਹੇ ਡਰੋਨ ਸੁੱਟ ਲਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਨੂੰ ਕਨਾਚਕ ਅੰਤਰਰਾਸ਼ਟਰੀ ਸਰਹੱਦ ’ਤੇ ਉੱਡ ਰਹੇ ਡਰੋਨ ਬਾਰੇ ਪਤਾ ਲੱਗਿਆ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਭਾਰਤ ਦਾ ਹੱਦ ਅੰਦਰ 8 ਕਿਲੋਮੀਟਰ ਆਏ ਡਰੋਨ ਨੂੰ ਡੇਗ ਦਿੱਤਾ