ਜੰਮੂ, 7 ਅਪਰੈਲ
ਬੀਐੱਸਐੱਫ ਨੇ ਅੱਜ ਜੰਮੂ ਵਿੱਚ ਅੰਤਰਰਾਸ਼ਟਰੀ ਸਰਹੱਦ (ਆਈਬੀ) ਦੇ ਨਾਲ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਜ਼ਖ਼ੀਰਾ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਅਖਨੂਰ ਦੇ ਪਰਗਵਾਲ ਸਬ-ਸੈਕਟਰ ‘ਚ ਕੌਮਾਂਤਰੀ ਸਰਹੱਦ ਤੋਂ ਇੱਕ ਏਕੇ-47 ਰਾਈਫਲ, ਏਕੇ-47 ਰਾਈਫਲ ਦੀਆਂ 20 ਗੋਲੀਆਂ, ਦੋ ਮੈਗਜ਼ੀਨ, ਦੋ ਇਤਾਲਵੀ ਪਿਸਤੌਲ, 40 ਗੋਲੀਆਂ ਅਤੇ ਚਾਰ ਪਿਸਟਲ ਮੈਗਜ਼ੀਨ ਬਰਾਮਦ ਕੀਤੇ ਹਨ।