ਹੈਦਰਾਬਾਦ, 4 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ਸ਼ੁਰੂਆਤ ਵਿੱਚ ਹੀ ਅਤਿਵਾਦ ਦੇ ਰਾਹ ਪੈਣ ਤੋਂ ਰੋਕਣ ਲਈ ਮਹਿਲਾ ਪੁਲੀਸ ਅਧਿਕਰੀਆਂ ਨੂੰ ਉਥੋਂ ਦੀਆਂ ਔਰਤਾਂ ਦੀ ਮਦਦ ਲੈਣ ਦੀ ਅਪੀਲ ਕੀਤੀ ਹੈ। ਸਰਦਾਰ ਵੱਲਭਭਾਈ ਪਟੇਲ ਕੌਮੀ ਪੁਲੀਸ ਅਕੈਡਮੀ ਵਿੱਚ ਟ੍ਰੇਨਿੰਗ ਲੈ ਰਹੇ ਨਵੇਂ ਆਈਪੀਐੱਸ ਅਧਿਕਾਰੀਆਂ ਨੂੰ ਆਨਲਾਈਨ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਰੋਨਾ ਦੌਰਾਨ ਦੇਸ਼ ਵਿੱਚ ਪੁਲੀਸ ਦਾ ਮਾਨਵੀ ਚਿਹਰਾ ਸਾਹਮਣੇ ਆਇਆ ਹੈ। ਪ੍ਰਧਾਂਨ ਮੰਤਰ ਨੇ ਅਧਿਕਾਰੀਆ ਨੂੰ ਕਿਹਾ ਕਿ ਯੋਗ ਤੇ ਪ੍ਰਣਾਯਾਮ ਨਾਲ ਤਣਾਅ ਭਜਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕ ਬੜੇ ਪਿਆਰੇ ਹਨ ਉਹ ਬੜੀ ਤਹਿਜ਼ੀਬ ਤੇ ਪਿਆਰ ਨਾਲ ਮਿਲਦੇ ਹਨ। ਉਥੋਂ ਦੇ ਨੌਜਵਾਨਾਂ ਨੂੰ ਗਲਤ ਰਾਹ ’ਤੇ ਜਾਣ ਤੋਂ ਰੋਕਣਾ ਹੋਵੇਗਾ।