ਸ੍ਰੀਨਗਰ, 29 ਜਨਵਰੀ
ਜੰਮੂ-ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਵਿੱਚੋਂ ਦਹਿਸ਼ਤਗਰਦ ਗੁਟ ਲਸ਼ਕਰ-ਏ-ਤੋਇਬਾ ਦੇ ਤਿੰਨ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਕੋਲੋਂ ਦੋ ਚੀਨੀ ਪਿਸਤੌਲਠ ਤਿੰਲ ਮੈਗਜ਼ੀਨ ਅਤੇ 15 ਕਾਰਤੂਸ ਵੀ ਬਰਾਮਦ ਹੋਏ ਹਨ। ਪੁਲੀਸ ਮੁਤਾਬਕ ਫੜੇ ਗਏ ਤਿੰਨੋਂ ਜਣਿਆਂ ਪਛਾਣ ਫੈਸਲ ਮਨਜ਼ੂਰ ਵਾਸੀ ਬਰਾਰੀਪੁਰਾ ਅਤੇ ਅਜ਼ਹਰ ਯਾਕੂਬ ਵਾਸੀ ਜ਼ਾਈਪੋਰਾ (ਦੋਵੇਂ ਜ਼ਿਲ੍ਹਾ ਸ਼ੋਪੀਆਂ) ਅਤੇ ਨਾਸਿਰ ਅਹਿਮਦ ਡਾਰ ਵਾਸੀ ਬੇਗਮ, ਜ਼ਿਲ੍ਹਾ ਕੁਲਗਾਮ ਵਜੋਂ ਹੋਈ ਹੈ। ਪੁਲੀਸ ਮੁਤਾਬਕ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਉਕਤ ਤਿੰਨੋਂ ਜਣੇ ਲਸ਼ਕਰ-ਏ-ਤੋਇਬਾ ਦੇ ਦਹਿਸ਼ਤਗਰਦਾਂ ਨਾਲ ਸਹਿਯੋਗੀ ਵਜੋਂ ਕੰਮ ਕਰਦੇ ਸਨ ਅਤੇ ਸਰਗਰਮ ਦਹਿਸ਼ਤਗਰਦਾਂ ਨੂੰ ਪਨਾਹ ਤੇ ਸਾਮਾਨ ਮੁਹੱਈਆ ਕਰਵਾਉਣ ਅਤੇ ਹੋਰ ਅਸਲਾ ਆਦਿ ਪਹੁੰਚਾਉਣ ਦਾ ਕੰਮ ਕਰਦੇ ਸਨ। -ਪੀਟੀਆਈ