ਭੱਦਰਵਾਹ (ਜੰਮੂ-ਕਸ਼ਮੀਰ), 4 ਸਤੰਬਰ
ਜੰਮੂ-ਕਸ਼ਮੀਰ ਦੇ ਭਦਰਵਾਹ ਤੋਂ ‘ਛੜੀ ਮੁਬਾਰਕ’ ਨਾਲ ਤਿੰਨ ਦਿਨਾ ਕੈਲਾਸ਼ ਕੁੰਡ ਯਾਤਰਾ ਸ਼ਨਿੱਚਰਵਾਰ ਨੂੰ ਕਰੋਨਾ ਮਹਾਮਾਰੀ ਦੌਰਾਨ ਲਗਾਤਾਰ ਦੂਜੇ ਸਾਲ ਵੀ ਸੀਮਤ ਗਿਣਤੀ ਵਿੱਚ ਸ਼ਰਧਾਲੂਆਂ ਨਾਲ ਸ਼ੁਰੂ ਹੋਈ। ਕੈਲਾਸ਼ ਕੁੰਡ 14,700 ਫੁੱਟ ਦੀ ਉਚਾਈ ’ਤੇ ਸਥਿਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਛੜੀ ਮੁਬਾਰਕ ਯਾਤਰਾ ਗਾਥਾ ਵਿੱਚ 2100 ਸਾਲ ਪੁਰਾਣੇ ਵਾਸੁਕੀ ਨਾਗ ਮੰਦਰ ਤੋਂ ਸਵੇਰੇ 8.30 ਵਜੇ ਕੱਢੀ ਗਈ ਅਤੇ ਵਾਸੂਕੀ ਨਾਗ ਮੰਦਰ ਵਾਸਿਕ ਡੇਰੇ ਦੀ ਛੜੀ ਵੀ ਇਸ ਯਾਤਰਾ ਵਿੱਚ ਸ਼ਾਮਲ ਹੋਈ। ਸਾਬਕਾ ਕੌਂਸਲਰ ਨਰੇਸ਼ ਕੁਮਾਰ ਗੁਪਤਾ ਅਤੇ ਸੀਨੀਅਰ ਆਗੂ ਮਸਤਨਾਥ ਯੋਗੀ ਨੇ ਵੀ ਵਾਸਿਕ ਡੇਰੇ ਵਿੱਚ ਇਸ ਪ੍ਰਾਚੀਨ ਯਾਤਰਾ ਨਾਲ ਸਬੰਧਤ ਰਸਮਾਂ ਵਿੱਚ ਹਿੱਸਾ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ‘ਨਾਗ ਸ਼ਰਧਾਲੂ’ ਵੀ ਯਾਤਰਾ ਦੇ ਦਰਸ਼ਨ ਕਰਨ ਲਈ ਆਏ ਸਨ। ਭੱਦਰਵਾਹ ਦੇ ਏਡੀਸੀਪੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ‘ਛੜੀ ਮੁਬਾਰਕ’ ਯਾਤਰਾ ਸੋਮਵਾਰ ਸਵੇਰੇ ਬਹੁਤ ਜ਼ਿਆਦਾ ਉਚਾਈ ’ਤੇ ਸਥਿਤ ਝੀਲ ’ਤੇ ਪਹੁੰਚੇਗੀ, ਜਿੱਥੇ ਸ਼ਰਧਾਲੂ ਰਵਾਇਤਾਂ ਮੁਤਾਬਕ ਪੂਜਾ ਕਰਨਗੇ। -ਪੀਟੀਆਈ