ਕਠੂਆ/ਜੰਮੂ, 19 ਸਤੰਬਰ
ਇੱਥੇ ਕਠੂਆ ਜ਼ਿਲ੍ਹੇ ਵਿੱਚ ਜੰਮੂ-ਪਠਾਨਕੋਟ ਕੌਮੀ ਮਾਰਗ ’ਤੇ ਇਕ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਟਰੱਕ ਦੇ ਅੰਦਰ ਬੈਠੇ ਇਕ ਵਿਅਕਤੀ ਦੀ ਸੜ ਕੇ ਮੌਤ ਹੋ ਗਈ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ। ਮ੍ਰਿਤਕ ਦੀ ਪਛਾਣ ਹੋਣੀ ਅਜੇ ਬਾਕੀ ਹੈ। ਉਹ ਟਰੱਕ ਡਰਾਈਵਰ ਦਾ ਹੈਲਪਰ ਸੀ ਅਤੇ ਉਹ ਲੰਘੀ ਰਾਤ ਜੰਮੂ ਵੱਲ ਜਾ ਰਹੇ ਸਨ। ਇਸ ਦੌਰਾਨ ਅਚਾਨਕ ਟਰੱਕ ਨੂੰ ਅੱਗ ਲੱਗ ਗਈ। ਟਰੱਕ ਦੇ ਡਰਾਈਵਰ ਨੇ ਸੜ ਰਹੇ ਟਰੱਕ ’ਚੋਂ ਛਾਲ ਮਾਰ ਦਿੱਤੀ ਤੇ ਆਪਣੇ ਆਪ ਨੂੰ ਬਚਾਅ ਲਿਆ ਜਦਕਿ ਹੈਲਪਰ ਟਰੱਕ ’ਚੋਂ ਬਾਹਰ ਨਿਕਲਣ ’ਚ ਅਸਫਲ ਰਿਹਾ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। -ਪੀਟੀਆਈ