ਜੰਮੂ: ਜੰਮੂ ਕਸ਼ਮੀਰ ਵਿਚ ਪੀਡੀਪੀ ਦੇ ਦੋ ਆਗੂ ਅੱਜ ਆਪਣੇ ਸਮਰਥਕਾਂ ਨਾਲ ਭਾਜਪਾ ਵਿਚ ਸ਼ਾਮਲ ਹੋ ਗਏ। ਭਾਜਪਾ ਦੇ ਬੁਲਾਰੇ ਨੇ ਦੱਸਿਆ ਕਿ ਪੁਣਛ ਜ਼ਿਲ੍ਹੇ ਵਿਚ ਪੀਡੀਪੀ ਆਗੂ ਗੁਰਦੀਪ ਸਿੰਘ ਸਰਾਫ਼ ਤੇ ਰਵਿੰਦਰ ਕੁਮਾਰ ਬਿੱਟਾ ਆਪਣੇ ਸਮਰਥਕਾਂ ਨਾਲ ਸੂਬਾ ਪ੍ਰਧਾਨ ਰਵਿੰਦਰ ਰੈਨਾ ਦੀ ਹਾਜ਼ਰੀ ਵਿਚ ਪਾਰਟੀ ’ਚ ਸ਼ਾਮਲ ਹੋਏ। ਇਸ ਮੌਕੇ ਹੋਰ ਭਾਜਪਾ ਆਗੂ ਵੀ ਹਾਜ਼ਰ ਸਨ। ਰੈਨਾ ਨੇ ਇਸ ਮੌਕੇ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਲੋਕਾਂ ਨੂੰ ਪਾਰਟੀ ਵੱਲ ਖਿੱਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਵੇਂ ਸ਼ਾਮਲ ਆਗੂ ਲੋਕਾਂ ਦੀ ਸੇਵਾ ਕਰਨ ਦੇ ਨਾਲ-ਨਾਲ ਪਾਰਟੀ ਨੂੰ ਮਜ਼ਬੂਤ ਕਰਨਗੇ। -ਪੀਟੀਆਈ