ਜੰਮੂ, 18 ਸਤੰਬਰ
ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਬੇਕਾਬੂ ਹੋ ਕੇ ਇਕ ਕਾਰ ਡੂੰਘੀ ਖੱਡ ਵਿੱਚ ਡਿੱਗ ਗਈ ਜਿਸ ਕਾਰਨ ਇਕ ਮਹਿਲਾ ਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸ਼ਿਲਾ ਸ਼ਾਜਰੂ ਨੇੜੇ ਸਵੇਰੇ ਕਰੀਬ 7 ਵਜੇ ਉਸ ਵੇਲੇ ਵਾਪਰੀ ਜਦੋਂ ਡਰਾਈਵਰ ਰਿਆਸੀ-ਮਹੋਰ ਸੜਕ ’ਤੇ ਇਕ ਅੰਨ੍ਹਾ ਮੋੜ ਮੁੜਿਆਂ ਤਾਂ ਕਾਰ ਤਿਲਕ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਸਥਾਨਕ ਲੋਕਾਂ ਵੱਲੋਂ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਅਤੇ ਇਸ ਦੌਰਾਨ ਸਕੀਨਾ ਬੇਗਮ (40) ਅਤੇ ਉਸ ਦਾ ਪੁੱਤਰ ਇਮਤਿਆਜ਼ ਅਹਿਮਦ (20) ਮ੍ਰਿਤ ਪਾਏ ਗਏ ਜਦਕਿ ਸਕੀਨਾ ਬੇਗਮ ਦੇ ਪਤੀ ਅਬਦੁਲ ਮਾਜਿਦ (45) ਅਤੇ ਧੀ ਨਾਜ਼ਮੀਨ ਕੌਸਰ (15) ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ। -ਪੀਟੀਆਈ