ਸ੍ਰੀਨਗਰ, 4 ਅਪਰੈਲ
ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਇੱਥੇ ਐੱਸਕੇਆਈਐੱਮਐੱਸ ਹਸਪਤਾਲ ਪਹੁੰਚ ਕੇ ਨੈਸ਼ਨਲ ਕਾਨਫਰੰਸ (ਐੱਨਸੀ) ਦੇ ਨੇਤਾ ਫਾਰੂਕ ਅਬਦੁੱਲਾ, ਜਿਨ੍ਹਾਂ ਦਾ ਕਰੋਨਾ ਦਾ ਇਲਾਜ ਚੱਲ ਰਿਹਾ ਹੈ, ਦਾ ਹਾਲ-ਚਾਲ ਪਤਾ ਕੀਤਾ। ਸ੍ਰੀ ਸਿਨਹਾ, ਜੋ ਹਸਪਤਾਲ ’ਚ ਜਨਾਬ ਅਬਦੁੱਲ੍ਹਾ ਦੇ ਪੁੱਤਰ ਅਤੇ ਐੱਨਸੀ ਦੇ ਉੱਪ ਪ੍ਰਧਾਨ ਉਮਰ ਅਬਦੁੱਲ੍ਹਾ ਨੂੰ ਮਿਲੇ, ਨੇ ਐੱਸਕੇਆਈਐੱਮਐੱਸ ਦੇ ਡਾਕਟਰਾਂ ਨੂੰ ਸ੍ਰੀਨਗਰ ਤੋਂ ਸੰਸਦ ਮੈਂਬਰ ਫਾਰੂਕ ਅਬਦੁੱਲ੍ਹਾ ਦਾ ਵਧੀਆ ਇਲਾਜ ਕਰਨ ਦੀ ਹਦਾਇਤ ਵੀ ਕੀਤੀ। ਸ੍ਰੀ ਸਿਨਹਾ ਨੇ ਕਿਹਾ, ‘ਮੈਂ ਅੱਜ ਐੱਸਕੇਆਈਐੱਮਐੱਸ ਹਸਪਤਾਲ ’ਚ ਉਮਰ ਅਬਦੁੱਲਾ ਨੂੰ ਮਿਲ ਕੇ ਉਨ੍ਹਾਂ ਦੇ ਪਿਤਾ ਫਾਰੂਕ ਅਬਦੁੱਲ੍ਹਾ ਦੀ ਸਿਹਤ ਬਾਰੇ ਖ਼ਬਰਸਾਰ ਲਈ ਤੇ ਵਧੀਆ ਇਲਾਜ ਮੁਹੱਈਆ ਕਰਵਾਉਣ ਲਈ ਡਾਕਟਰਾਂ ਨੂੰ ਹਦਾਇਤ ਕੀਤੀ ਹੈ। ਮੈਂ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ।’ ਉਪ ਰਾਜਪਾਲ ਵੱਲੋਂ ਫਾਰੂਕ ਅਬਦੁੱਲਾ ਦੇ ਵਧੀਆ ਇਲਾਜ ਲਈ ਕਿਸੇ ਹੋਰ ਹਸਪਤਾਲ ਤਬਦੀਲ ਕਰਨ ਦੀ ਪੇਸ਼ਕਸ਼ ਵੀ ਕੀਤੀ ਗਈ। ਇਸੇ ਦੌਰਾਨ ਟਵੀਟ ਕਰਦਿਆਂ ਉਮਰ ਅਬਦੁੱਲ੍ਹਾ ਨੇ ਹਸਪਤਾਲ ਆ ਕੇ ਉਨ੍ਹਾਂ ਦੇ ਪਿਤਾ ਹਾਲ-ਚਾਲ ਪਤਾ ਕਰਨ ਲਈ ਸ੍ਰੀ ਸਿਨਹਾ ਦਾ ਧੰਨਵਾਦ ਕੀਤਾ ਹੈ। -ਪੀਟੀਆਈ