ਜੰਮੂ, 18 ਸਤੰਬਰ
ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਡਰੋਨ ਦੀ ਸ਼ੱਕੀ ਗਤੀਵਿਧੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਅਤੇ ਕੇਂਦਰੀ ਰਿਜ਼ਰਵ ਪੁਲੀਸ ਬਲ ਨੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਕਈ ਪਿੰਡਾ ਵਿੱਚ ਤਲਾਸ਼ੀ ਮੁਹਿੰਮ ਚਲਾਈ। ਡੀਐੱਸਪੀ (ਅਪ੍ਰੇਸ਼ਨਜ਼) ਗੁਰੂ ਰਾਮ ਭਾਰਦਵਾਜ ਨੇ ਅੱਜ ਦੱਸਿਆ ਕਿ ਤਲਾਸ਼ੀ ਮੁਹਿੰਮ ਸ਼ਨਿਚਰਵਾਰ ਸ਼ਾਮ ਨੂੰ ਕਰੀਬ 7.30 ਵਜੇ ਸ਼ੁਰੂ ਹੋਈ ਅਤੇ ਐਤਵਾਰ ਸਵੇਰੇ ਕਰੀਬ 9 ਵਜੇ ਤੱਕ ਚੱਲੀ ਪਰ ਇਸ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਨਾਜਾਇਜ਼ ਉੱਡਣ ਵਾਲੀ ਵਸਤੂ ਬਾਰੇ ਸੂਚਨਾ ਮਿਲੀ ਸੀ ਅਤੇ ਸਮਝਦਿਆ ਜਾਂਦਾ ਹੈ ਕਿ ਇਹ ਪਾਕਿਸਤਾਨੀ ਡਰੋਨ ਸੀ ਜੋ ਸ਼ਨਿਚਰਵਾਰ ਸ਼ਾਮ ਨੂੰ ਕਰੀਬ 7.25 ਵਜੇ ਸਾਂਬਾ ਤੋਂ 10 ਕਿਲੋਮੀਟਰ ਦੱਖਣ ਵਿੱਚ ਰੀਗਲ ਚੌਕੀ ਨੇੜੇ ਸਾਰਥੀ ਕਲਾਂ, ਡੇਰਾ ਅਤੇ ਮਦੂਨ ਪਿੰਡਾਂ ਦੇ ਉੱਪਰ ਲਗਪਗ ਪੰਜ ਮਿੰਟ ਤੱਕ ਉੱਡਿਆ। -ਪੀਟੀਆਈ