ਸ੍ਰੀਨਗਰ, 1 ਜਨਵਰੀ
ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅਤਿਵਾਦੀਆਂ ਨੇ ਹਮਲਾ ਕਰਕੇ ਇਕ ਪੁਲੀਸ ਅਫਸਰ ਨੂੰ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਜਦੋਂ ਪੁਲੀਸ ਅਫਸਰ ਮਸੀਤ ਤੋਂ ਘਰ ਪਰਤ ਰਿਹਾ ਸੀ ਤਾਂ ਦਹਿਸ਼ਤਗਰਦਾਂ ਨੇ ਉਸ ’ਤੇ ਫਾਇਰਿੰਗ ਕੀਤੀ। ਪੁਲੀਸ ਅਨੁਸਾਰ ਜ਼ਖ਼ਮੀ ਅਫਸਰ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਜ਼ਖ਼ਮੀ ਪੁਲੀਸ ਅਫਸਰ ਦੀ ਪਛਾਣ ਸ਼ਬੀਰ ਅਹਿਮਦ ਦੱਸੀ ਗਈ ਹੈ। ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਹਮਲਾਵਰਾਂ ਦੀ ਭਾਲ ਆਰੰਭ ਦਿੱਤੀ ਹੈ।-ਏਜੰਸੀ