ਸ੍ਰੀਨਗਰ, 13 ਅਕਤੂਬਰ
ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਹੋਏ ਇਕ ਮੁਕਾਬਲੇ ਦੌਰਾਨ ਦੋ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਏ ਫ਼ੌਜ ਦੇ ਇਕ ਕੁੱਤੇ ‘ਜ਼ੂਮ’ ਨੇ ਅੱਜ ਇੱਥੇ ਦਮ ਤੋੜ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਜ਼ੂਮ ਦਾ ਇੱਥੇ ਐਡਵਾਂਸ ਫੀਲਡ ਵੈਟਰਨਰੀ ਹਸਪਤਾਲ (ਏਐੱਫਵੀਐੱਚ) ਵਿੱਚ ਇਲਾਜ ਚੱਲ ਰਿਹਾ ਸੀ ਅਤੇ ਅੱਜ ਦੁਪਹਿਰ ਵੇਲੇ ਉਸ ਨੇ ਦਮ ਤੋੜ ਦਿੱਤਾ। ਅਧਿਕਾਰੀਆਂ ਨੇ ਕਿਹਾ, ‘‘ਜ਼ੂਮ ਦੀ ਹਾਲਤ ਵਿੱਚ ਸੁਧਾਰ ਆ ਰਿਹਾ ਸੀ। ਦੁਪਹਿਰ ਤੱਕ ਕੁੱਤੇ ਦੀ ਹਾਲਤ ਠੀਕ ਲੱਗ ਰਹੀ ਸੀ ਪਰ ਉਸ ਤੋਂ ਬਾਅਦ ਅਚਾਨਕ ਉਹ ਹਫਣ ਲੱਗ ਪਿਆ ਅਤੇ ਜਲਦੀ ਹੀ ਉਸ ਨੇ ਦਮ ਤੋੜ ਦਿੱਤਾ। ਉਹ ਦੋ ਸਾਲ, ਇਕ ਮਹੀਨੇ ਦਾ ਸੀ ਅਤੇ ਬੈਲਜੀਅਨ ਸ਼ੈਫਰਡ ਨਸਲ ਦਾ ਸੀ। -ਪੀਟੀਆਈ