ਸ੍ਰੀਨਗਰ, 2 ਫਰਵਰੀ
ਜੰਮੂ ਕਸ਼ਮੀਰ ਦੇ ਕੁਪਵਾੜਾ ਵਿੱਚ ਅਧਿਕਾਰੀਆਂ ਵੱਲੋਂ ਮੌਸਮ ਮੱਦਨਜ਼ਰ ਸੜਕਾਂ ਬੰਦ ਹੋਣ ਕਾਰਨ ਅੱਜ ਪੰਜ ਮਰੀਜ਼ਾਂ ਸਮੇਤ 22 ਲੋਕਾਂ ਨੂੰ ਹੈਲੀਕਾਪਟਰ ਰਾਹੀਂ ਕਰਨਾਹ ਤੋਂ ਜ਼ਿਲ੍ਹਾ ਹੈੱਡਕੁਆਰਟਰ ਤੱਕ ਪਹੁੰਚਾਇਆ ਗਿਆ। ਇੱਕ ਬੁਲਾਰੇ ਨੇ ਦੱਸਿਆ, ‘‘ਹੈਲੀਕਾਪਟਰ ਰਾਹੀਂ ਘੱਟੋ ਘੱਟੋ 12 ਵਿਅਕਤੀਆਂ ਨੂੰ ਤੰਗਧਾਰ ਤੋਂ ਕੁਪਵਾੜਾ ਲਿਆਂਦਾ ਗਿਆ ਹੈ। ਇਨ੍ਹਾਂ ਵਿੱਚ 5 ਮਰੀਜ਼ ਸਨ, ਜਿਨ੍ਹਾਂ ਨੂੰ ਇਲਾਜ ਦੀ ਲੋੜ ਸੀ।’’ -ਪੀਟੀਆਈ