ਨਵੀਂ ਦਿੱਲੀ, 7 ਅਪਰੈਲ
ਜਾਮੀਆ ਮਿਲੀਆ ਦੇ ਪ੍ਰੋਫੈਸਰ ਖਾਲਿਦ ਮੋਈਨ ਦੀ ਸ਼ਮੂਲੀਅਤ ਵਾਲੇ ਰਿਸ਼ਵਤ ਕੇਸ ਵਿੱਚ ਉਸ ਵੇਲੇ ਇਕ ਨਵਾਂ ਮੋੜ ਆ ਗਿਆ ਜਦੋਂ ਸੀਬੀਆਈ ਨੇ ਉਸ ਦੇ ਖ਼ੁਦ ਦੇ ਇਕ ਅਧਿਕਾਰੀ ’ਤੇ ਲੱਗੇ 60 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ਾਂ ਦੀ ਜਾਂਚ ਆਰੰਭ ਦਿੱਤੀ। ਵਯੋਮ ਆਰਕੀਟੈਕਟਸ ਦਾ ਮਾਲਕ ਸਚਿਨ ਸਚਦੇਵਾ ਜਿਸ ਨੂੰ ਇਸ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਨੇ ਇਕ ਵਿਸ਼ੇਸ਼ ਅਦਾਲਤ ਦੇ ਸਾਹਮਣੇ ਇਹ ਦਾਅਵਾ ਕੀਤਾ ਕਿ ਏਜੰਸੀ ਦੀ ਵਿਸ਼ੇਸ਼ ਯੂਨਿਟ ਵਿੱਚ ਤਾਇਨਾਤ ਇਕ ਸੀਬੀਆਈ ਅਧਿਕਾਰੀ ਨੇ ਇਸ ਮਾਮਲੇ ਵਿੱਚੋਂ ਉਸ ਦਾ ਨਾਮ ਕੱਢਣ ਲਈ ਉਸ ਕੋਲੋਂ 60 ਲੱਖ ਰੁਪਏ ਦੀ ਰਿਸ਼ਵਤ ਮੰਗੀ ਅਤੇ 10 ਲੱਖ ਰੁਪਏ ਲੈ ਵੀ ਚੁੱਕਾ ਹੈ। -ਪੀਟੀਆਈ