ਨਵੀਂ ਦਿੱਲੀ, 16 ਅਕਤੂਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਐਤਵਾਰ ਤੋਂ ਆਪਣੇ ਅਧਿਕਾਰਿਤ ਇਜ਼ਰਾਈਲ ਦੌਰੇ ਦੀ ਸ਼ੁਰੂਆਤ ਕਰਨਗੇ। ਉਹ ਦੁਵੱਲੀ ਰਣਨੀਤਕ ਭਾਈਵਾਲੀ ਦੀ ਮਜ਼ਬੂਤੀ ਲਈ ਆਪਣੇ ਇਜ਼ਰਾਇਲੀ ਹਮਰੁਤਬਾ ਯੇਅਰ ਲੈਪਿਡ ਨਾਲ ਗੱਲਬਾਤ ਕਰਨਗੇ। ਵਿਦੇਸ਼ ਮੰਤਰੀ ਬਣਨ ਮਗਰੋਂ ਜੈਸ਼ੰਕਰ ਪਹਿਲੀ ਵਾਰ ਇਜ਼ਰਾਈਲ ਜਾ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਅੱਜ ਇੱਕ ਬਿਆਨ ਵਿੱਚ ਕਿਹਾ ਕਿ ਜੈਸ਼ੰਕਰ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਦੇ ਸੱਦੇ ’ਤੇ 17 ਤੋਂ 21 ਅਕਤੂਬਰ ਤੱਕ ਅਧਿਕਾਰਿਤ ਤੌਰ ’ਤੇ ਇਜ਼ਰਾਈਲ ਦੌਰੇ ’ਤੇ ਜਾਣਗੇ। ਉਹ ਲੈਪਿਡ ਨਾਲ ਦੁਵੱਲੀ ਮੀਟਿੰਗ ਕਰਨ ਤੋਂ ਇਲਾਵਾ ਰਾਸ਼ਟਰਪਤੀ ਇਸਾਕ ਹੇਰਜ਼ੋਗ, ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਅਤੇ ਸਪੀਕਰ ਮਿੱਕੀ ਲੇਵੀ ਨਾਲ ਵੀ ਮੁਲਾਕਾਤ ਕਰਨਗੇ। -ਪੀਟੀਆਈ