ਨਵੀਂ ਦਿੱਲੀ: ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਬੁੱਧਵਾਰ ਤੋਂ ਨਿਊਜ਼ੀਲੈਂਡ ਤੇ ਆਸਟਰੇਲੀਆ ਦੇ ਹਫ਼ਤੇ ਦੇ ਦੌਰੇ ਉਤੇ ਜਾਣਗੇ। ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਦੌਰਾਨ ਉਹ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨਗੇ। ਮੰਤਰੀ ਵਜੋਂ ਜੈਸ਼ੰਕਰ ਦਾ ਇਹ ਪਹਿਲਾ ਨਿਊਜ਼ੀਲੈਂਡ ਦੌਰਾ ਹੋਵੇਗਾ। ਇਸ ਮੌਕੇ ਉਹ ਉੱਥੋਂ ਦੇ ਵਿਦੇਸ਼ ਮੰਤਰੀ ਨਨਈਆ ਮਹੂਟਾ ਨਾਲ ਮੁਲਾਕਾਤ ਕਰਨਗੇ। ਆਸਟਰੇਲੀਆ ਦੇ ਦੌਰੇ ਦੌਰਾਨ ਉਹ ਆਪਣੇ ਹਮਰੁਤਬਾ ਪੈਨੀ ਵੌਂਗ ਨੂੰ ਮਿਲਣਗੇ। ਜੈਸ਼ੰਕਰ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਵੀ ਮਿਲਣਗੇ। -ਪੀਟੀਆਈ