ਨਵੀਂ ਦਿੱਲੀ, 8 ਅਗਸਤ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਆਪਣੇ ਯੂਕਰੇਨੀ ਹਮਰੁਤਬਾ ਦਮਿਤਰੋ ਕੁਲੇਬਾ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਰੂਸ ਨਾਲ ਯੂਕਰੇਨ ਦੀ ਜੰਗ ਦੇ ਹਾਲੀਆ ਘਟਨਾਕ੍ਰਮ ਅਤੇ ਇਸ ਦੇ ਵਿਸ਼ਵ ਪੱਧਰ ’ਤੇ ਪੈ ਰਹੇ ਪ੍ਰਭਾਵਾਂ ਬਾਰੇ ਚਰਚਾ ਕੀਤੀ। ਜੈਸ਼ੰਕਰ ਨੇ ਕੁਲੇਬਾ ਨੂੰ ਭਰੋਸਾ ਦਿਵਾਇਆ ਕਿ ਭਾਰਤ ਵੱਲੋਂ ਸਹਾਇਤਾ ਦੀ ਅਗਲੀ ਖੇਪ ਛੇਤੀ ਹੀ ਯੂਕਰੇਨ ਪਹੁੰਚ ਜਾਵੇਗੀ। ਜੈਸ਼ੰਕਰ ਨੇ ਟਵੀਟ ਕੀਤਾ, ‘‘ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨਾਲ ਅੱਜ ਦੀ ਗੱਲਬਾਤ ਸ਼ਾਨਦਾਰ ਰਹੀ। ਇਸ ਦੌਰਾਨ ਜੰਗ ਦੇ ਹਾਲੀਆ ਘਟਨਾਕ੍ਰਮ ਅਤੇ ਇਸ ਦੇ ਆਲਮੀ ਪੱਧਰ ’ਤੇ ਪੈਣ ਵਾਲੇ ਅਸਰਾਂ ਬਾਰੇ ਚਰਚਾ ਹੋਈ।’’ -ਪੀਟੀਆਈ