ਨਵੀਂ ਦਿੱਲੀ, 13 ਅਪਰੈਲ
ਮੰਗਲਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਫਰਾਂਸ ਦੇ ਹਮਰੁਤਬਾ ਮੰਤਰੀ ਵੇਸ ਲੀ ਡਰਾਇਨ ਨਾਲ ਦੁਵੱਲੀ ਰਣਨੀਤੀ ਨਾਲ ਸਬੰਧਤ ਮੁੱਦਿਆਂ, ਖੇਤਰੀ ਅਤੇ ਗਲੋਬਲ ਚੁਣੌਤੀਆਂ ਸਬੰਧੀ ਚਰਚਾ ਕੀਤੀ।
ਦੱਸਣਯੋਗ ਹੈ ਕਿ ਫਰਾਂਸ ਦੇ ਵਿਦੇਸ਼ ਮੰਤਰੀ ਵੇਸ ਲੀ ਡਰਾਇਨ ਸੋਮਵਾਰ ਸ਼ਾਮ ਨੂੰ ਭਾਰਤ ਪੁੱਜੇ ਸਨ। ਆਪਣੇ ਤਿੰਨ-ਰੋਜ਼ਾ ਦੌਰੇ ਦੌਰਾਨ ਉਹ ਭਾਰਤ ਨਾਲ ਸਹਿਯੋਗ ਨੂੰ ਅੱਗ ਵਧਾਉਣ ਤੇ ਹਿੰਦ ਪ੍ਰਸ਼ਾਂਤ ਖੇਤਰ ਸਬੰਧੀ ਚਰਚਾ ਕਰਨਗੇ। ਫਰਾਂਸ ਦੇ ਮੰਤਰੀ ਨਾਲ ਹੋਈ ਚਰਚਾ ਮਗਰੋਂ ਜੈਸ਼ੰਕਰ ਨੇ ਟਵੀਟ ਰਾਹੀਂ ਦੱਸਿਆ,‘‘ ਵੇਸ ਲੀ ਡਰਾਇਨ ਨਾਲ ਠੋਸ ਤੇ ਲਾਭਕਾਰੀ ਚਰਚਾ ਹੋਈ, ਹੁਣ ਫਰਾਂਸ ਤੇ ਭਾਰਤ ਕਰੋਨਾ ਦੇ ਹਾਲਾਤ ਨਾਲ ਨਜਿੱਠਣ ਲਈ ਇੱਕ ਦੂਜੇ ਨੂੰ ਸਹਿਯੋਗ ਦੇਣਗੇ।’’ ਫਰਾਂਸ ਦੇ ਰਾਜਦੂਤ ਇਮੈਨੁਅਲ ਲਿਨਾਇਨ ਨੇ ਵੀ ਟਵੀਟ ਕਰ ਕੇ ਇਸ ਚਰਚਾ ਨੂੰ ਵਧੀਆ ਤੇ ਲਾਭਕਾਰੀ ਦੱਸਿਆ ਹੈ। -ਪੀਟੀਆਈ