ਨਵੀਂ ਦਿੱਲੀ, 26 ਸਤੰਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅੱਜ ਮੈਕਸੀਕੋ ਦੇ ਤਿੰਨ ਰੋਜ਼ਾ ਦੌਰੇ ਲਈ ਰਵਾਨਾ ਹੋ ਗਏ ਹਨ ਜਿਥੇ ਉਹ ਵਪਾਰ ਅਤੇ ਨਿਵੇਸ਼ ’ਚ ਦੁਵੱਲੇ ਸਹਿਯੋਗ ਨੂੰ ਵਧਾਉਣ ਬਾਰੇ ਵਿਚਾਰ ਵਟਾਂਦਰਾ ਕਰਨਗੇ। ਵਿਦੇਸ਼ ਮੰਤਰੀ ਵਜੋਂ ਸ੍ਰੀ ਜੈਸ਼ੰਕਰ ਦਾ ਇਹ ਮੈਕਸੀਕੋ ਦਾ ਪਹਿਲਾ ਦੌਰਾ ਹੈ। ਵਪਾਰ ਦੇ ਮਾਮਲੇ ’ਚ ਲੈਟਿਨ ਅਮਰੀਕਾ ’ਚ ਮੈਕਸੀਕੋ, ਭਾਰਤ ਦਾ ਦੂਜਾ ਸਭ ਤੋਂ ਵੱਡਾ ਭਾਈਵਾਲ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸ੍ਰੀ ਜੈਸ਼ੰਕਰ ਹੋਰ ਆਲਮੀ ਆਗੂਆਂ ਨਾਲ ਮੈਕਸੀਕੋ ਦੀ ਆਜ਼ਾਦੀ ਦੇ ਸਮਾਗਮਾਂ ’ਚ ਵੀ ਹਿੱਸਾ ਲੈਣਗੇ। ਉਹ ਆਪਣੇ ਮੈਕਸੀਕਨ ਹਮਰੁਤਬਾ ਮਾਰਸੇਲੋ ਐਬਰਾਰਡ ਕਾਸਾਉਬੋਨ, ਰਾਸ਼ਟਰਪਤੀ ਐਂਡਰਸ ਮੈਨੁਅਲ ਲੋਪੇਜ਼ ਓਬਰਾਡੋਰ ਅਤੇ ਮੈਕਸੀਕੋ ਦੀਆਂ ਵੱਡੀਆਂ ਕੰਪਨੀਆਂ ਦੇ ਸੀਈਓਜ਼ ਨਾਲ ਵੀ ਵਿਚਾਰ ਵਟਾਂਦਰਾ ਕਰਨਗੇ। -ਪੀਟੀਆਈ