ਨਵੀਂ ਦਿੱਲੀ, 1 ਅਕਤੂਬਰ
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਤੇ ਚੀਨ ਦੇ ਲੋਕਾਂ ਨੂੰ ਮੁਲਕ ਦੇ 71ਵੇਂ ਸਥਾਪਨਾ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਹਨ। ਜੈਸ਼ੰਕਰ ਨੇ ਟਵੀਟ ਕੀਤਾ, ‘ਪੀਪਲਜ਼ ਰਿਪਬਲਿਕ ਆਫ ਚਾਈਨਾ ਦੀ 71ਵੀਂ ਸਥਾਪਨਾ ਵਰ੍ਹੇਗੰਢ ’ਤੇ ਵਿਦੇਸ਼ ਮੰਤਰੀ ਵਾਂਗ ਯੀ, ਸਰਕਾਰ ਤੇ ਚੀਨ ਦੇ ਲੋਕਾਂ ਨੂੰ ਵਧਾਈ।’ ਲਗਪਗ ਦੋ ਦਹਾਕਿਆਂ ਤਕ ਚੱਲੀ ਖਾਨਾਜੰਗੀ ਮਗਰੋਂ ਚੇਅਰਮੈਨ ਮਾਓ ਜ਼ੀਡੌਂਗ ਨੇ 1 ਅਕਤੂਬਰ 1949 ਨੂੰ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਦੀ ਸਥਾਪਨਾ ਦਾ ਐਲਾਨ ਕੀਤਾ ਸੀ। ਜੈਸ਼ੰਕਰ ਨੇ ਆਪਣੇ ਚੀਨੀ ਹਮਰੁਬਤਾ ਨੂੰ ਅਜਿਹੇ ਮੌਕੇ ਵਧਾਈਆਂ ਦਿੱਤੀਆਂ ਹਨ, ਜਦੋਂ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਭਾਰਤ ਤੇ ਚੀਨ ਦਰਮਿਆਨ ਪਿਛਲੇ 5 ਮਹੀਨਿਆਂ ਤੋਂ ਤਣਾਅ ਤੇ ਤਲਖੀ ਵਾਲਾ ਮਾਹੌਲ ਬਣਿਆ ਹੋਇਆ ਹੈ। ਉਂਜ ਭਾਰਤੀ ਵਿਦੇਸ਼ ਮੰਤਰੀ ਨੇ ਸਾਈਪ੍ਰਸ ਦੇ ਆਜ਼ਾਦੀ ਦਿਹਾੜੇ ਮੌਕੇ ਵੀ ਉਥੋਂ ਦੀ ਸਰਕਾਰ ਤੇ ਲੋਕਾਂ ਨੂੰ ਵਧਾਈ ਦਿੱਤੀ ਹੈ। -ਪੀਟੀਆਈ