ਮੁੰਬਈ, 28 ਫਰਵਰੀ
ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਦੱਖਣੀ ਮੁੰਬਈ ’ਚ ਸਥਿਤ ਘਰ ਨੇੜੇ ਵਿਸਫੋਟਕ ਸਮੱਗਰੀ ਨਾਲ ਭਰੀ ਇੱਕ ਐੱਸਯੂਵੀ ਖੜ੍ਹੀ ਕਰਨ ਦੀ ਜ਼ਿੰਮੇਵਾਰੀ ‘ਜੈਸ਼-ਉਲ-ਹਿੰਦ’ ਨਾਂ ਦੀ ਜਥੇਬੰਦੀ ਨੇ ਲਈ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਅਨੁਸਾਰ ਇਸ ਮਾਮਲੇ ’ਚ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਜਥੇਬੰਦੀ ਨੇ ਸੋਸ਼ਲ ਮੈਸੇਜਿੰਗ ਐਪ ‘ਟੈਲੀਗ੍ਰਾਮ’ ਉੱਤੇ ਇੱਕ ਮੈਸੇਜ ਪੋਸਟ ਕਰ ਕੇ ਇਹ ਜ਼ਿੰਮੇਵਾਰੀ ਲਈ ਹੈ। ਇਹ ਮੈਸੇਜ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਿਹਾ ਹੈ ਤੇ ਮੁੰਬਈ ਪੁਲੀਸ ਦੇ ਧਿਆਨ ’ਚ ਹੈ। -ਪੀਟੀਆਈ