ਨਵੀਂ ਦਿੱਲੀ: ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ 48 ਘੰਟੇ ਤੋਂ ਫਸੇ ਦੋ ਪਰਬਤਾਰੋਹੀਆਂ ਨੂੰ ਅੱਜ ਆਈਟੀਬੀਪੀ ਟੀਮ ਨੇ ਬਚਾਅ ਲਿਆ ਹੈ। ਆਈਟੀਬੀਪੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿਸ਼ਾਲ ਗੰਗਵਾਰ (28) ਅਤੇ ਸੰਤੋਸ਼ ਕੁਮਾਰ (30) ਨੇ ਐਤਵਾਰ ਨੂੰ ਖਲੀਆ ਟੌਪ ’ਤੇ ਚੜ੍ਹਨਾ ਸ਼ੁੁਰੂ ਕੀਤਾ ਸੀ। ਇਸ ਦੌਰਾਨ ਦੋਹੇਂ ਆਪਣੇ ਰਸਤੇ ਤੋਂ ਲਗਪਗ ਸੱਤ ਕਿਲੋਮੀਟਰ ਦੂਰ ਮੁੰਸਿਆਰੀ ਵਿੱਚ ਬਿਰਥੀ ਝਰਨੇ ਕੋਲ ਫਸ ਗਏ। ਉਨ੍ਹਾਂ ਕਿਸੇ ਤਰ੍ਹਾਂ ਫੋਨ ਦੀ ਵਰਤੋਂ ਕਰ ਕੇ ਮਦਦ ਮੰਗੀ। ਉਨ੍ਹਾਂ ਨੂੰ ਜ਼ਮੀਨੀ ਮਾਰਗ ਰਾਹੀਂ ਸਰੱਖਿਅਤ ਥਾਂ ’ਤੇ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -ਪੀਟੀਆਈ