ਕੋਲਕਾਤਾ, 13 ਦਸੰਬਰ
ਹਥਿਆਰਬੰਦ ਬਲ ਵਿਸ਼ੇਸ਼ ਅਧਿਕਾਰ ਐਕਟ (ਅਫਸਪਾ) ਖ਼ਿਲਾਫ 16 ਸਾਲਾਂ ਤੱਕ ਭੁੱਖ ਹੜਤਾਲ ਕਰਨ ਵਾਲੀ ਮਨੁੱਖੀ ਅਧਿਕਾਰ ਕਾਰਕੁਨ ਇਰੋਮ ਸ਼ਰਮਿਲਾ ਦਾ ਮੰਨਣਾ ਹੈ ਕਿ ਨਾਗਾਲੈਂਡ ਵਿਚ ਸੁਰੱਖਿਆ ਬਲਾਂ ਦੀ ਗੋਲੀਬਾਰੀ ਵਿਚ ਨਾਗਰਿਕਾਂ ਦੀ ਮੌਤ ਦੀ ਘਟਨਾ ਅੱਖ ਖੋਲ੍ਹਣ ਵਾਲੀ ਸਾਬਿਤ ਹੋਣੀ ਚਾਹੀਦੀ ਹੈ ਕਿ ਪੂਰਬ-ਉੱਤਰ ’ਚੋਂ ਵਿਵਾਦਤ ਸੁਰੱਖਿਆ ਕਾਨੂੰਨ ਨੂੰ ਹਟਾਉਣ ਦਾ ਸਮਾਂ ਆ ਚੁੱਕਿਆ ਹੈ। ਸ਼ਰਮਿਲਾ ਨੇ ਕਿਹਾ ਕਿ ਅਫਸਪਾ ਨਾ ਸਿਰਫ਼ ਦਮਨਕਾਰੀ ਕਾਨੂੰਨ ਹੈ ਬਲਕਿ ਬੁਨਿਆਦੀ ਮਨੁੱਖੀ ਅਧਿਕਾਰਾਂ ਦਾ ਵਿਆਪਕ ਉਲੰਘਣ ਕਰਨ ਵਰਗਾ ਹੈ। ਅਫਸਪਾ ਸੁਰੱਖਿਆ ਬਲਾਂ ਨੂੰ ਬਿਨਾ ਕਿਸੇ ਵਾਰੰਟ ਤੋਂ ਕਿਤੇ ਵੀ ਕਾਰਵਾਈ ਕਰਨ ਅਤੇ ਕਿਸੇ ਨੂੰ ਵੀ ਗ੍ਰਿਫ਼ਤਾਰ ਕਰਨ ਦਾ ਅਧਿਕਾਰ ਦਿੰਦਾ ਹੈ। ਸ਼ਰਮਿਲਾ ਨੇ ਇਹ ਗੱਲ ਪੀਟੀਆਈ ਨਾਲ ਫੋਨ ’ਤੇ ਗੱਲਬਾਤ ਦੌਰਾਨ ਕਹੀ। -ਪੀਟੀਆਈ