ਵਾਸ਼ਿੰਗਟਨ, 8 ਮਾਰਚ
ਅਮਰੀਕਾ ਦੇ ਰਿਪਬਲਿਕਨ ਆਗੂ ਅਤੇ ਪ੍ਰਭਾਵਸ਼ਾਲੀ ਅਮਰੀਕੀ ਸੰਸਦ ਮੈਂਬਰ ਟੇਡ ਕਰੂਜ਼ ਨੇ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਰੂਸ ਤੋਂ ਐੱਸ 400 ਮਿਜ਼ਾਈਲ ਪ੍ਰਣਾਲੀ ਖਰੀਦਣ ਕਾਰਨ ਭਾਰਤ ’ਤੇ ਸੀਏਏਟੀਐੱਸਏ ਤਹਿਤ ਪਾਬੰਦੀਆਂ ਲਾਉਣੀਆਂ ਮਹਾਮੂਰਖਤਾ ਹੋਵੇਗੀ। ਸੀਏਏਟੀਐੱਸਏ ਤਹਿਤ ਅਮਰੀਕੀ ਰਾਸ਼ਟਰਪਤੀ ਕੋਲ ਕਿਸੇ ਵੀ ਮੁਲਕ ਖ਼ਿਲਾਫ਼ ਪਾਬੰਦੀਆ ਲਾਉਣ ਦਾ ਅਧਿਕਾਰੀ ਹੈ।