ਨਵੀਂ ਦਿੱਲੀ, 18 ਸਤੰਬਰਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ’ਤੇ ਢਾਈ ਕਰੋੜ ਤੋਂ ਵੱਧ ਕਰੋਨਾ ਰੋਕੂ ਟੀਕੇ ਲਾਉਣ ਬਾਰੇ ਕਿਹਾ ਕਿ ਦੇਸ਼ ਵਿੱਚ ਇਸੇ ਰਫ਼ਤਾਰ ਨਾਲ ਟੀਕਾਕਰਨ ਦੀ ਲੋੜ ਹੈ ਅਤੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਰੋਜ਼ ਦੋ ਕਰੋੜ ਤੋਂ ਵੱਧ ਟੀਕੇ ਲਗਾਏ ਜਾਣਗੇ। ਉਨ੍ਹਾਂ ਟਵੀਟ ਕੀਤਾ,‘ਉਮੀਦ ਹੈ ਕਿ ਹੋਰ ਦਿਨਾਂ ਵਿੱਚ ਵੀ ਰੋਜ਼ ਟੀਕਿਆਂ ਦੀਆਂ 2.1 ਕਰੋੜ ਖੁਰਾਕਾਂ ਦਿੱਤੀਆਂ ਜਾਣਗੀਆਂ। ਸਾਡੇ ਦੇਸ਼ ਨੂੰ ਇਸੇ ਰਫ਼ਤਾਰ ਦੀ ਲੋੜ ਹੈ’