ਨਿਊ ਯਾਰਕ, 2 ਸਤੰਬਰ
ਰਿਲਾਇੰਸ ਜੀਓ ਬੋਰਡ ਦੇ ਡਾਇਰੈਕਟਰ ਈਸ਼ਾ ਅੰਬਾਨੀ ਤੇ ਅਕਾਸ਼ ਅੰਬਾਨੀ, ਸੀਰਮ ਇੰਸਟੀਚਿਊਟ ਦੇ ਸੀਈਓ ਅਡਾਰ ਪੂਨਾਵਾਲਾ ਤੇ ਦੇਸ਼ ਦੀ ਮੋਹਰੀ ਸਿੱਖਿਆ ਤਕਨੀਕ ਕੰਪਨੀ ‘ਬਾਇਜੂ’ ਦੇ ਸਹਿ-ਸੰਸਥਾਪਕ ਬਾਇਜੂ ਰਵਿੰਦਰਨ ਦਾ ਨਾਂ ‘ਫਾਰਚਿਊਨ’ ਦੀ ‘40 ਅੰਡਰ 40’ ਸੂਚੀ ਵਿਚ ਆਇਆ ਹੈ। ਇਸ ਸੂਚੀ ਵਿਚ ‘ਉੱਭਰਦੀਆਂ ਵਿੱਤੀ, ਤਕਨੀਕੀ, ਸਰਕਾਰੀ ਤੇ ਸਿਆਸੀ, ਮੀਡੀਆ ਤੇ ਮਨੋਰੰਜਨ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ’ ਨੂੰ ਸ਼ਾਮਲ ਕੀਤਾ ਜਾਂਦਾ ਹੈ। 28 ਸਾਲਾਂ ਦੇ ਈਸ਼ਾ ਤੇ ਅਕਾਸ਼ ਰਿਲਾਇੰਸ ਤੇ ਚੇਅਰਮੈਨ ਮੁਕੇਸ਼ ਤੇ ਨੀਤਾ ਅੰਬਾਨੀ ਦੇ ਧੀ-ਪੁੱਤ ਹਨ। ‘ਫਾਰਚਿਊਨ’ ਨੇ ਰਿਲਾਇੰਸ ਜੀਓ ਦਾ ਹਵਾਲਾ ਦੇ ਕੇ ਬਿਆਨ ਜਾਰੀ ਕੀਤਾ ਹੈ ਕਿ ‘ਡੇਟਾ ਨਵੇਂ ਤੇਲ ਦੀ ਤਰ੍ਹਾਂ ਹੈ। ਇਸ ਬਿਨਾਂ ਗੁਜ਼ਾਰਾ ਸੰਭਵ ਨਹੀਂ।’ -ਪੀਟੀਆਈ