ਨਵੀਂ ਦਿੱਲੀ: ਐੱਲਜੇਡੀ ਆਗੂ ਚਿਰਾਗ ਪਾਸਵਾਨ ਦੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੇ ਐੱਨਡੀਏ ਨਾਲ ਸਬੰਧਾਂ ’ਚ ਤਣਾਅ ਦੇ ਵਿਚਾਲੇ ਆਰਜੇਡੀ ਆਗੂ ਤੇਜਸਵੀ ਯਾਦਵ ਨੇ ਅੱਜ ਉਸ ਨੂੰ ਵਿਰੋਧੀ ਧਿਰ ਨਾਲ ਗੱਠਜੋੜ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਆਪਣੇ ਪਿਤਾ ਰਾਮ ਵਿਲਾਸ ਪਾਸਵਾਨ ਦੀ ਵਿਰਾਸਤ ਨੂੰ ਆਰਐੱਸਐੱਸ ਵਿਚਾਰਕ ਐੱਮਐੱਸ ਗੋਲਵਲਕਰ ਦੇ ਵਿਚਾਰਾਂ ਖ਼ਿਲਾਫ਼ ਹੋਣ ਦੀ ਲੜਾਈ ’ਚ ਸ਼ਾਮਲ ਕਰਕੇ ਅੱਗੇ ਲਿਜਾ ਸਕਦੇ ਹਨ। ਤੇਜਸਵੀ ਨੇ ਦੋਸ਼ ਲਾਇਆ ਭਾਜਪਾ ਨੇ ਸੱਤਾ ’ਚ ਆਉਣ ਮਗਰੋਂ ਆਪਣੇ ਪੁਰਾਣੇ ਸਹਿਯੋਗੀਆਂ ਨੂੰ ਛੱਡ ਦਿੱਤਾ ਹੈ। -ਪੀਟੀਆਈ