ਸ੍ਰੀਨਗਰ, 16 ਜੁਲਾਈ
ਜੰਮੂ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਵਿੱਚ ਅੱਜ ਕੰਟਰੋਲ ਰੇਖਾ ਨੇੜੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਅਣਪਛਾਤੇ ਦਹਿਸ਼ਤਗਰਦ ਨੂੰ ਫੌਜੀ ਜਵਾਨਾਂ ਨੇ ਮਾਰ ਮੁਕਾਇਆ। ਫੌਜੀ ਅਧਿਕਾਰੀ ਅਨੁਸਾਰ ਕੇਰਨ ਖੇਤਰ ਵਿੱਚ ਕੰਟਰੋਲ ਰੇਖਾ ਨੇੜੇ ਸ਼ੱਕੀ ਹਿਲਜੁਲ ਹੋਣ ’ਤੇ ਚੌਕਸ ਜਵਾਨਾਂ ਨੇ ਗੋਲੀ ਚਲਾਈ। ਊਨ੍ਹਾਂ ਕਿਹਾ, ‘‘ਦਹਿਸ਼ਤਗਰਦਾਂ ਵਲੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਸਾਡੇ ਜਵਾਨਾਂ ਨੇ ਊਨ੍ਹਾਂ ਨੂੰ ਰੋਕ ਲਿਆ। ਇੱਕ ਦਹਿਸ਼ਤਗਰਦ ਹਲਾਕ ਹੋ ਗਿਆ। ਊਨ੍ਹਾਂ ਦੱਸਿਆ ਕਿ ਇੱਕ ਏਕੇ ਰਾਈਫਲ ਬਰਾਮਦ ਹੋਈ ਹੈ।
-ਪੀਟੀਆਈ