ਨਵੀਂ ਦਿੱਲੀ, 5 ਫਰਵਰੀ
ਦਿੱਲੀ ਪੁਲੀਸ ਨੇ 26 ਜਨਵਰੀ ਦੀ ਹਿੰਸਾ ਦੀ ਜਾਂਚ ਲਈ ਗੂਗਲ ਨਾਲ ਸੰਪਰਕ ਕੀਤਾ ਹੈ। ਦਿੱਲੀ ਪੁਲੀਸ ਸੋਸ਼ਲ ਮੀਡੀਆ ਹੈਂਡਲ ’ਤੇ ਅੱਪਲੋਡ ਕੀਤੇ ‘ਟੂਲਕਿੱਟ ਡਾਕੂਮੈਂਟ’ ਦੀ ਜਾਂਚ ਕਰ ਰਹੀ ਹੈ। ਪੁਲੀਸ ਦਾ ਮੰਨਣਾ ਹੈ ਕਿ ਰਾਜਧਾਨੀ ਵਿੱਚ 26 ਜਨਵਰੀ ਨੂੰ ਹੋਈ ਹਿੰਸਾ ਲਈ ਸਕ੍ਰਿਪਟ ਲਿਖਣ ਵਿੱਚ ਇਸ ‘ਟੂਲਕਿੱਟ ਡਾਕੂਮੈਂਟ’ ਦੀ ਅਹਿਮ ਭੂਮਿਕਾ ਹੈ।
ਪੁਲੀਸ ਨੇ ਹੁਣ ਗੂਗਲ ਨੂੰ ਆਈਪੀ ਐਡਰੈਸ ਲੱਭਣ ਲਈ ਲਿਖਿਆ ਹੈ, ਜਿੱਥੋਂ ਇਹ ‘ਟੂਲਕਿੱਟ ਡਾਕੂਮੈਂਟ’ ਅਪਲੋਡ ਕੀਤਾ ਗਿਆ ਸੀ। 300 ਤੋਂ ਵੱਧ ਸੋਸ਼ਲ ਮੀਡੀਆ ਹੈਂਡਲ ਵੀ ਪੁਲੀਸ ਜਾਂਚ ਅਧੀਨ ਹਨ। ਇਸਦਾ ਮਤਲਬ ਹੈ ਕਿ ਦਿੱਲੀ ਪੁਲੀਸ ਦੀ ਜਾਂਚ ਹੁਣ ‘ਅੰਤਰਰਾਸ਼ਟਰੀ’ ਪੱਧਰ ‘ਤੇ ਪਹੁੰਚ ਗਈ ਹੈ। ਪੁਲਿਸ ਨੇ ਬਿਆਨ ਵਿੱਚ ਕਿਹਾ ਕਿ ‘ਟੂਲਕਿੱਟ’ ਬਣਾਉਣ ਵਾਲਿਆਂ ਦਾ ਇਰਾਦਾ ਵੱਖ ਵੱਖ ਸਮਾਜਿਕ, ਧਾਰਮਿਕ ਅਤੇ ਸਭਿਆਚਾਰਕ ਸਮੂਹਾਂ ਵਿੱਚ ਮਤਭੇਦ ਪੈਦਾ ਕਰਨਾ ਅਤੇ ਭਾਰਤ ਸਰਕਾਰ ਖ਼ਿਲਾਫ਼ ਬਗਾਵਤ ਪੈਦਾ ਕਰਨਾ ਸੀ।