ਬੰਗਲੁੂਰੂ, 1 ਅਗਸਤ
ਕਰਨਾਟਕ ਹਾਈ ਕੋਰਟ ਨੇ ਕਿਹਾ ਕਿ ਜੇ ਕਿਸੇ ਵਾਹਨ ਦਾ ‘ਫਿਟਨੈਸ ਸਰਟੀਫਿਕਟ’ ਜਾਂ ‘ਪਰਮਿਟ’ ਨਵਿਆਇਆ ਨਹੀਂ ਗਿਆ ਪਰ ਬੀਮਾ ਪਾਲਿਸੀ ਚੱਲਦੀ ਹੈ, ਉਸ ਹਾਲਤ ਵਿੱਚ ਬੀਮਾ ਕੰਪਨੀ ਮੁਆਵਜ਼ਾ ਦੇਣ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ। ਹਾਈ ਕੋਰਟ ਨੇ ਇਸ ਮਾਮਲੇ ਵਿੱਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਖਾਰਜ ਕਰਦਿਆਂ ਇਹ ਹੁਕਮ ਸੁਣਾਇਆ। ਜ਼ਿਕਰਯੋਗ ਹੈ ਕਿ ਹੇਠਲੀ ਅਦਾਲਤ ਨੇ ਇਕ ਸਕੂਲ ਬੱਸ ਦੇ ਮਾਲਕ ਨੂੰ ਹਾਦਸੇ ਦੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਸੀ। ਹਾਲਾਂਕਿ ਹਾਦਸੇ ਵਾਲੇ ਦਿਨ ਸਕੂਲ ਬੱਸ ਦਾ ਫਿਟਨੈਸ ਸਰਟੀਫਿਕੇਟ ਤੇ ਪਰਮਿਟ ਨਹੀਂ ਸੀ। ਹਾਈ ਕੋਰਟ ਨੇ ਬੀਮਾ ਕੰਪਨੀ ਨੂੰ ਨਿਰਦੇਸ਼ ਦਿੱਤਾ ਕਿ ਉਹ ਸਕੂਲ ਬੱਸ ਮਾਲਕ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਉਸ ਨੂੰ ਦੇਵੇ। – ਏਜੰਸੀ