ਨਵੀਂ ਦਿੱਲੀ: ‘ਦਿ ਇੰਡੀਅਨ ਨਿਊਜ਼ਪੇਪਰ ਸੁਸਾਇਟੀ’ (ਆਈਐੱਨਐੱਸ) ਨੇ ਗੂਗਲ ਨੂੰ ਭਾਰਤੀ ਅਖ਼ਬਾਰਾਂ ਦੀਆਂ ਖ਼ਬਰਾਂ ਦੀ ਵਰਤੋਂ ਲਈ ਭੁਗਤਾਨ ਕਰਨ ਲਈ ਆਖਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਹ ਇਸ਼ਤਿਹਾਰੀ ਕਰ ’ਚ ਪ੍ਰਕਾਸ਼ਕ ਦੀ ਹਿੱਸੇਦਾਰੀ 85 ਫ਼ੀਸਦੀ ਤੱਕ ਵਧਾਵੇ। ਗੂਗਲ ਨੂੰ ਇਸ ਸਬੰਧ ’ਚ ਲਿਖੇ ਇਕ ਪੱਤਰ ’ਚ ਸੁਸਾਇਟੀ ਦੇ ਮੁਖੀ ਐੱਲ. ਆਦੀਮੂਲਮ ਨੇ ਕਿਹਾ ਕਿ ਪ੍ਰਕਾਸ਼ਕਾਂ ਸਾਹਮਣੇ ਵੀ ਬਹੁਤ ਹੀ ਅਸਪੱਸ਼ਟ ਪ੍ਰਕਾਸ਼ਨ ਪ੍ਰਣਾਲੀ ਹੈ, ਕਿਉਂਕਿ ਉਨ੍ਹਾਂ ਨੂੰ ਗੂਗਲ ਦੇ ਇਸ਼ਤਿਹਾਰੀ ਮੁੱਲ ਸਬੰਧੀ ਵਿਸਤ੍ਰਿਤ ਜਾਣਕਾਰੀ ਨਹੀਂ ਪ੍ਰਾਪਤ ਹੁੰਦੀ। ਸੁਸਾਇਟੀ ਨੇ ਇਸ ਗੱਲ ਦੀ ਵੀ ਮੰਗ ਕੀਤੀ ਕਿ ਗੂਗਲ ਵੱਲੋਂ ਪ੍ਰਕਾਸ਼ਕਾਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਕਰ ਰਿਪੋਰਟਾਂ ’ਚ ਵੀ ਵੱਧ ਸਪੱਸ਼ਟਤਾ ਲਿਆਂਦੀ ਜਾਵੇ। -ਪੀਟੀਆਈ