ਵਾਰਾਣਸੀ (ਉੱਤਰ ਪ੍ਰਦੇਸ਼), 2 ਨਵੰਬਰ
ਗਿਆਨਵਾਪੀ ਕੰਪਲੈਕਸ ਵਿੱਚ ਬੰਦ ਤਹਿਖਾਨਿਆਂ ਦਾ ਤਾਲਾ ਖੁੱਲ੍ਹਵਾ ਕੇ ਸਰਵੇਖਣ ਕਰਵਾਉਣ ਦੀ ਹਿੰਦੂ ਧਿਰ ਦੀ ਮੰਗ ’ਤੇ ਮੁਸਲਿਮ ਧਿਰ ਨੇ ਅੱਜ ਵਾਰਾਣਸੀ ਦੀ ਜ਼ਿਲ੍ਹਾ ਅਦਾਲਤ ਵਿੱਚ ਆਪਣਾ ਇਤਰਾਜ਼ ਦਾਇਰ ਕੀਤਾ। ਹਿੰਦੂ ਧਿਰ ਦੇ ਵਕੀਲ ਨੇ ਇਸ ਇਤਰਾਜ਼ ਦੇ ਜਵਾਬ ਵਿੱਚ ਮੁੜ ਇਤਰਾਜ਼ ਦਾਇਰ ਕਰਨ ਲਈ ਸਮਾਂ ਮੰਗਿਆ, ਜਿਸ ’ਤੇ ਜ਼ਿਲ੍ਹਾ ਜੱਜ ਏ.ਕੇ. ਵਿਸ਼ਵੇਸ਼ਾ ਦੀ ਅਦਾਲਤ ਨੇ ਮਾਮਲੇ ਦੀ ਸੁਣਵਾਈ ਲਈ ਅਗਲੀ ਤਰੀਕ 11 ਨਵੰਬਰ ਤੈਅ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਸਰਕਾਰੀ ਵਕੀਲ ਮਹੇਂਦਰ ਪਾਂਡੇ ਨੇ ਦੱਸਿਆ ਕਿ ਹਿੰਦੂ ਧਿਰ ਨੇ ਗਿਆਨਵਾਪੀ ਕੰਪਲੈਕਸ ਦੇ ਬੰਦ ਤਹਿਖਾਨਿਆਂ ਦਾ ਤਾਲਾ ਖੁੱਲ੍ਹਵਾ ਕੇ ਉਨ੍ਹਾਂ ਦਾ ਸਰਵੇਖਣ ਕਰਵਾਉਣ ਦੀ ਮੰਗ ਕੀਤੀ ਸੀ, ਇਸ ’ਤੇ ਮੁਸਲਿਮ ਧਿਰ ਦੇ ਵਕੀਲਾਂ ਨੇ ਅਦਾਲਤ ਅੱਗੇ ਆਪਣਾ ਇਤਰਾਜ਼ ਪੇਸ਼ ਕੀਤਾ। -ਪੀਟੀਆਈ