ਨਵੀਂ ਦਿੱਲੀ, 20 ਅਗਸਤ
ਕੇਂਦਰ ਸਰਕਾਰ ਨੇ ਵੀਰਵਾਰ ਨੂੰ ਸਵੱਛਤਾ ਸਰਵੇਖਣ ਦੇ ਨਤੀਜਿਆਂ ਵਿੱਚ ਇੰਦੌਰ ਨੂੰ ਲਗਾਤਾਰ ਚੌਥੇ ਸਾਲ ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ ਐਲਾਨ ਦਿੱਤਾ ਹੈ। ਇਸ ਵਾਰ ਸੂਰਤ ਨੂੰ ਦੂਜਾ ਤੇ ਨਵੀਂ ਮੁੰਬਈ ਨੂੰ ਤੀਜਾ ਹਾਸਲ ਮਿਲਿਆ ਹੈ। ਛਾਉਣੀ ਸ਼੍ਰੇਣੀ ਵਿੱਚ ਪੰਜਾਬ ਦੇ ਜਲੰਧਰ ਨੇ ਬਾਜ਼ੀ ਮਾਰੀ ਹੈ। ਕੇਂਦਰੀ ਸ਼ਹਿਰੀ ਤੇ ਮਕਾਨ ਉਸਾਰੀ ਮੰਤਰੀ ਹਰਦੀਪ ਪੁਰੀ ਨੇ ਅੱਜ ਸਵੱਛ ਸਰਵੇਖਣ ਅਵਾਰਡ ਦਾ ਐਲਾਨ ਕਰਦਿਆਂ ਵਾਰਾਨਸੀ ਨੂੰ ਗੰਗਾ ਕੰਢੇ ਵਸਿਆ ਸਰਵੋਤਮ ਸ਼ਹਿਰ ਕਰਾਰ ਦਿੱਤਾ ਹੈ।