ਨਵੀਂ ਦਿੱਲੀ, 9 ਸਤੰਬਰ
ਇੰਦਰਾ ਗਾਂਧੀ ਮੈਮੋਰੀਅਲ ਟਰੱਸਟ ਨੇ ‘ਨੈਸ਼ਨਲ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼’ ਬੰਗਲੌਰ ਨਾਲ ਵਾਤਾਵਰਨ ਵਿਗਿਆਨ ਦੇ ਅਧਿਐਨ ਲਈ ਪਹਿਲੀ ਵਾਰ ‘ਇੰਦਰਾ ਗਾਂਧੀ ਚੇਅਰ’ ਸਥਾਪਤ ਕਰਨ ਲਈ ਇੱਕ ਸਮਝੌਤਾ ਸਹੀਬੱਧ ਕੀਤਾ ਹੈ। ਇੱਕ ਵਰਚੁਅਲ ਸਮਾਗਮ ਮੌਕੇ ਇਹ ਸਮਝੌਤਾ ਸਹੀਬੱਧ ਕਰਨ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸ੍ਰੀਮਤੀ ਇੰਦਰਾ ਗਾਂਧੀ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਇਸ ਮੌਕੇ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਵੀ ਹਾਜ਼ਰ ਸਨ। –ਪੀਟੀਆਈ