ਨਵੀਂ ਦਿੱਲੀ, 15 ਜੁਲਾਈ
ਏਅਰਲਾਈਨ ਇੰਡੀਗੋ ਦੀ ਦਿੱਲੀ-ਵਡੋਦਰਾ ਉਡਾਣ ਦੇ ਇੰਜਣ ’ਚ ਕੁੱਝ ਸੈਕਿੰਡਾਂ ਲਈ ਗੜਬੜੀ ਮਹਿਸੂਸ ਹੋਣ ਤੋਂ ਬਾਅਦ ਪਾਇਲਟ ਨੇ ਇਹਤਿਆਤ ਵਜੋਂ ਇਸ ਨੂੰ ਜੈਪੁਰ ਵਿੱਚ ਉਤਾਰਨ ਦਾ ਫੈਸਲਾ ਕੀਤਾ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ।