ਨਵੀਂ ਦਿੱਲੀ, 27 ਫਰਵਰੀ
ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਦੇਸ਼ ਲਿਆਉਣ ਲਈ ਇੰਡੀਗੋ ਏਅਰਲਾਈਨ ਵੱਲੋਂ ਹੰਗਰੀ ਦੀ ਰਾਜਧਾਨੀ ਬੁਦਾਪੈਸਟ ਤੱਕ ਦੋ ਉਡਾਨਾਂ ਭਰੀਆਂ ਜਾਣਗੀਆਂ। ਏਅਰਲਾਈਨ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਉਡਾਨਾਂ ਸੋਮਵਾਰ ਤੇ ਮੰਗਲਵਾਰ ਨੂੰ ਦਿੱਲੀ ਤੋਂ ਰਵਾਨਾ ਹੋਣਗੀਆਂ। ਪਹਿਲਾਂ ਇਹ ਉਡਾਣਾਂ ਟਰਕੀ ਦੀ ਰਾਜਧਾਨੀ ਇਸਤਾਨਬੁੱਲ ਤਕ ਜਾਣਗੀਆਂ ਤੇ ਇਸ ਤੋਂ ਬਾਅਦ ਹੰਗਰੀ ਦੇ ਬੁਦਾਪੈਸਟ ਪਹੁੰਚਣਗੀਆਂ। ਵਾਪਸੀ ਵੇਲੇ ਹਵਾਈ ਜਹਾਜ਼ ਇਸਤਾਨਬੁੱਲ ਤੋਂ ਹੁੰਦੇ ਹੋਏ ਦਿੱਲੀ ਪਹੁੰਚਣਗੇ। -ਪੀਟੀਆਈ