ਨਵੀਂ ਦਿੱਲੀ, 10 ਜੁਲਾਈ
ਇੰਡੀਗੋ ਦਾ ਹੈਦਰਾਬਾਦ ਤੇ ਦਿੱਲੀ ਵਿੱਚ ਤਾਇਨਾਤ ਵੱਡੀ ਗਿਣਤੀ ਵਿੱਚ ਤਕਨੀਕੀ ਸਟਾਫ ਘੱਟ ਤਨਖਾਹਾਂ ਮਿਲਣ ਕਾਰਨ ਪਿਛਲੇ ਦੋ ਦਿਨਾਂ ਤੋਂ ਮੈਡੀਕਲ ਛੁੱਟੀ ’ਤੇ ਹੈ। ਜ਼ਿਕਰਯੋਗ ਹੈ ਕਿ 2 ਜੁਲਾਈ ਨੂੰ ਵੀ ਇੰਡੀਗੋ ਦੀਆਂ ਘਰੇਲੂ ਉਡਾਨਾਂ ਦਾ 55 ਫੀਸਦ ਕੈਬਿਨ ਸਟਾਫ ਮੈਡੀਕਲ ਛੁੱਟੀ ’ਤੇ ਚਲਾ ਗਿਆ ਸੀ ਜਿਸ ਕਾਰਨ ਕਈ ਉਡਾਣਾਂ ਲੇਟ ਹੋ ਗਈਆਂ ਸਨ। ਸੂਤਰਾਂ ਅਨੁਸਾਰ ਏਅਰ ਇੰਡੀਆ ਨੇ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਵਿੱਚ ਸ਼ਾਮਲ ਹੋਣ ਲਈ ਇੰਡੀਗੋ ਸਟਾਫ ਨੇ ਛੁੱਟੀ ਲਈ ਹੈ। ਕਰੋਨਾਕਾਲ ਵਿੱਚ ਇੰਡੀਗੋ ਨੇ ਆਪਣੇ ਸਟਾਫ ਦੀਆਂ ਤਨਖਾਹਾਂ ਕਾਫੀ ਘਟਾ ਦਿੱਤੀਆਂ ਸਨ। -ਪੀਟੀਆਈ