ਨਵੀਂ ਦਿੱਲੀ, 16 ਮਈ
ਰਾਂਚੀ ਹਵਾਈ ਅੱਡੇ ’ਤੇ ਇਕ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੂੰ ਜਹਾਜ਼ ਨਾ ਚੜ੍ਹਨ ਦੇਣ ਦੇ ਮਾਮਲੇ ’ਤੇ ਡੀਜੀਸੀਏ ਨੇ ਇੰਡੀਗੋ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਤੱਥ ਖੋਜ ਕਮੇਟੀ ਨੇ ਆਪਣੇ ਰਿਪੋਰਟ ਵਿਚ ਦੱਸਿਆ ਹੈ ਕਿ ਏਅਰਲਾਈਨ ਸਟਾਫ਼ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਹ ਘਟਨਾ 7 ਮਈ ਨੂੰ ਵਾਪਰੀ ਸੀ। ਏਅਰਲਾਈਨ ਨੇ 9 ਮਈ ਨੂੰ ਕਿਹਾ ਸੀ ਕਿ ਲੜਕੇ ਨੂੰ ਇਸ ਲਈ ਨਹੀਂ ਚੜ੍ਹਨ ਦਿੱਤਾ ਗਿਆ ਕਿਉਂਕਿ ਉਹ ‘ਘਬਰਾਇਆ ਹੋਇਆ ਸੀ’। ਜਦ ਲੜਕੇ ਨੂੰ ਰਾਂਚੀ-ਹੈਦਰਾਬਾਦ ਦੀ ਉਡਾਣ ਵਿਚ ਨਹੀਂ ਚੜ੍ਹਨ ਦਿੱਤਾ ਗਿਆ ਤਾਂ ਉਸ ਦੇ ਮਾਪਿਆਂ ਨੇ ਵੀ ਜਾਣ ਤੋਂ ਇਨਕਾਰ ਕਰ ਦਿੱਤਾ। ਡੀਜੀਸੀਏ ਨੇ ਅੱਜ ਦੱਸਿਆ ਕਿ ਕਮੇਟੀ ਨੇ ਰਿਪੋਰਟ ਸੌਂਪ ਦਿੱਤੀ ਹੈ ਤੇ ਕੰਪਨੀ ਤੋਂ ਜਵਾਬ ਮੰਗਿਆ ਗਿਆ ਹੈ। -ਪੀਟੀਆਈ