ਨਵੀਂ ਦਿੱਲੀ: ‘ਇੰਡੀਗੋ’ ਏਅਰਲਾਈਨਜ਼ ਨੇ ਅੱਜ ਹਵਾਈ ਟਿਕਟ ਦਾ ਇਕ ਵਿਸ਼ੇਸ਼ ਵਰਗ ‘ਸੁਪਰ 6ਈ’ ਲਾਂਚ ਕੀਤਾ ਹੈ। ਇਸ ਤਹਿਤ ਯਾਤਰੀਆਂ ਨੂੰ ਵਾਧੂ 10 ਕਿਲੋਗ੍ਰਾਮ ਸਾਮਾਨ ਲਿਜਾਣ, ਸੀਟ ਦੀ ਮੁਫ਼ਤ ਚੋਣ ਕਰਨ, ਟਿਕਟ ਰੱਦ ਕਰਨ ’ਤੇ ਕੱਟਣ ਵਾਲੀ ਫੀਸ ਵਿਚ ਛੋਟ ਤੇ ਉਡਾਣ ਦੌਰਾਨ ਖਾਣੇ ਜਿਹੀਆਂ ਕਈ ਵਿਸ਼ੇਸ਼ ਸਹੂਲਤਾਂ ਮਿਲਣਗੀਆਂ। ਯਾਤਰੀ ਬੁਕਿੰਗ ਦੇ ਸਮੇਂ ‘ਸੁਪਰ 6ਈ’ ਦੀ ਚੋਣ ਕਰ ਸਕਦੇ ਹਨ। -ਪੀਟੀਆਈ