ਨਵੀਂ ਦਿੱਲੀ, 11 ਅਗਸਤ
ਇੰਡੀਗੋ ਨੇ ਯਾਤਰੀਆਂ ਲਈ ਪਹਿਲ ਦੇ ਆਧਾਰ ’ਤੇ ਬੋਰਡਿੰਗ (ਜਹਾਜ਼ ਚੜ੍ਹਨ) ਦੀ ਸਹੂਲਤ ਸ਼ੁਰੂ ਕੀਤੀ ਹੈ ਤਾਂ ਕਿ ਯਾਤਰੀਆਂ ਨੂੰ ਹਵਾਈ ਅੱਡੇ ’ਤੇ ਲੰਬੀਆਂ ਕਤਾਰਾਂ ਵਿੱਚ ਨਾ ਖੜ੍ਹੇ ਹੋਣਾ ਪਏ। ਯਾਤਰੀ ਇਹ ਸਹੂਲਤ ਟਿਕਟ ਦੀ ਬੁਕਿੰਗ ਵੇਲੇ ਇੰਡੀਗੋ ਦੇ ਵੈੱਬਸਾਈਟ, ਮੋਬਾਈਲ ਐਪ ਜਾਂ ਕਾਲ ਸੈਂਟਰ ’ਤੇ ਸੰਪਰਕ ਕਰਕੇ ਜਾਂ ਮਾਈ ਬੁਕਿੰਗਜ਼ ਪੋਰਟਲ ’ਤੇ ਜਾ ਕੇ ਲੈ ਸਕਦੇ ਹਨ। ਯਾਤਰੀਆਂ ਨੂੰ ਇਸ ਸਹੂਲਤ ਲਈ 400 ਰੁਪਏ ਵਾਧੂ ਖਰਚ ਕਰਨੇ ਪੈਣਗੇ। ਇਸ ਸਹੂਲਤ ਫਿਲਹਾਲ ਉਨ੍ਹਾਂ ਘਰੇਲੂ ਫਲਾਈਟਾਂ ’ਤੇ ਹੀ ਦਿੱਤੀ ਗਈ ਹੈ ਜੋ ਕਿ ਮੈਟਰੋ ਸ਼ਹਿਰਾਂ ਵਿੱਚ ਉਡਾਨ ਭਰਦੀਆਂ ਹਨ। -ਏਜੰਸੀ