ਨਵੀਂ ਦਿੱਲੀ, 2 ਮਾਰਚ
ਸ਼ਾਰਜਾਹ ਤੋਂ ਲਖਨਊ ਜਾ ਰਹੇ ਇੰਡੀਗੋ ਦੇ ਯਾਤਰੀ ਹਵਾਈ ਜਹਾਜ਼ ਵਿੱਚ ਇਕ ਯਾਤਰੀ ਦੀ ਤਬੀਅਤ ਖਰਾਬ ਹੋਣ ਕਾਰਨ ਉਸ ਦਾ ਮਾਰਗ ਬਦਲ ਕੇ ਉਸਨੂੰ ਹੰਗਾਮੀ ਹਾਲਤ ਵਿੱਚ ਕਰਾਚੀ ਹਵਾਈ ਅੱਡੇ ’ਤੇ ਉਤਾਰਿਆ ਗਿਆ। ਇੰਡੀਗੋ ਦੇ ਬਿਆਨ ਅਨੁਸਾਰ ਯਾਤਰੀ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ। ਏਅਰਪੋਰਟ ਦੀ ਮੈਡੀਕਲ ਟੀਮ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਵਾਈ ਕੰਪਨੀ ਨੇ ਕਿਹਾ ਕਿ ਉਡਾਣ 6ਈ 1412 ਸ਼ਾਰਜਾਹ ਤੋਂ ਲਖਨਊ ਆ ਰਹੀ ਸੀ ਤੇ ਉਸ ਦਾ ਰਾਹ ਬਦਲ ਕੇ ਉਸ ਨੂੰ ਕਰਾਚੀ ਲਿਜਾਇਆ ਗਿਆ।