ਬੰਗਲੂਰੂ: ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਦੀ ਸਹਾਇਤਾ ਨਾਲ ਬਣੇ ਸਟਾਰਟਅੱਪ ਇਕੁਆਈਨ ਬਾਇਓਟੈੱਕ ਨੇ ਕਰੋਨਾਵਾਇਰਸ ਦਾ ਪਤਾ ਲਾਊਣ ਵਾਲੀ ਦੇਸੀ ਆਰਟੀ-ਪੀਸੀਆਰ ਕਿੱਟ ਤਿਆਰ ਕੀਤੀ ਹੈ। ‘ਗਲੋਬਲ ਡਾਇਗਨੌਸਟਿਕ ਕਿੱਟ’ ਨੂੰ ਕਰੋਨਾ ਦਾ ਪਤਾ ਲਾਊਣ ਦੀ ਸਟੀਕ ਅਤੇ ਕਿਫਾਇਤੀ ਕਿੱਟ ਕਰਾਰ ਦਿੱਤਾ ਗਿਆ ਹੈ। ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਵੱਲੋਂ ਪ੍ਰਯੋਗਸ਼ਾਲਾਵਾਂ ’ਚ ਇਸ ਕਿੱਟ ਦੀ ਵਰਤੋਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਕੁਆਈਨ ਬਾਇਓਟੈੱਕ ਦੇ ਬਾਨੀ ਊਤਪਲ ਟਾਟੂ ਨੇ ਦੱਸਿਆ ਕਿ ਡੇਢ ਘੰਟੇ ’ਚ ਟੈਸਟ ਦੀ ਰਿਪੋਰਟ ਆ ਜਾਂਦੀ ਹੈ। ਊਨ੍ਹਾਂ ਕਿਹਾ ਕਿ ਊਹ ਮਹਾਮਾਰੀ ਸ਼ੁਰੂ ਹੋਣ ਤੋਂ ਕਈ ਵਰ੍ਹੇ ਪਹਿਲਾਂ ਤੋਂ ਹੀ ਕਰੋਨਾਵਾਇਰਸ ਦੇ ਲਾਗ ਦੀ ਟੈਸਟਿੰਗ ਸਬੰਧੀ ਸਟਾਰਟਅੱਪ ’ਤੇ ਕੰਮ ਕਰ ਰਹੇ ਸਨ ਅਤੇ ਹੁਣ ਕਿੱਟ ਤਿਆਰ ਕਰਨ ਦਾ ਮੌਕਾ ਮਿਲ ਗਿਆ ਹੈ। -ਪੀਟੀਆਈ