ਨਵੀਂ ਦਿੱਲੀ, 25 ਅਕਤੂਬਰ
ਯੂਕਰੇਨ ਵਿਚਲੇ ਭਾਰਤੀ ਦੂਤਾਵਾਸ ਨੇ ਆਪਣੇ ਨਾਗਰਿਕਾਂ ਲਈ ਤਾਜ਼ੀ ਐਡਵਾਇਜ਼ਰੀ ਜਾਰੀ ਕੀਤੀ ਹੈ। ਦੂਤਾਵਾਸ ਨੇ ਮੁਲਕ ਵਿੱਚ ਤੇਜ਼ ਹੁੰਦੇ ਰੂਸੀ ਹਮਲਿਆਂ ਦੇ ਮੱਦੇਨਜ਼ਰ ਨਾਗਰਿਕਾਂ ਨੂੰ ਤੁਰਤ ਯੂਕਰੇਨ ਛੱਡਣ ਲਈ ਕਿਹਾ ਹੈ। ਦੂਤਾਵਾਸ ਨੇ 19 ਅਕਤੂਬਰ ਨੂੰ ਵੀ ਐਡਵਾਇਜ਼ਰੀ ਜਾਰੀ ਕੀਤੀ ਸੀ। ਇਕ ਹਫ਼ਤੇ ਤੋਂ ਘੱਟ ਸਮੇਂ ਵਿੱਚ ਭਾਰਤੀ ਦੂਤਾਵਾਸ ਵੱਲੋਂ ਜਾਰੀ ਇਹ ਦੂਜੀ ਐਡਵਾਇਜ਼ਰੀ ਹੈ। ਦੂਤਾਵਾਸ ਅਨੁਸਾਰ ਕੁਝ ਭਾਰਤੀ ਨਾਗਰਿਕ ਯੂਕਰੇਨ ਛੱਡ ਚੁੱਕੇ ਹਨ ਤੇ ਰਹਿੰਦਿਆਂ ਨੂੰ ਫੌਰੀ ਯੂਕਰੇਨ ਛੱਡਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਭਾਰਤੀਆਂ ਨੂੰ ਯੂਕਰੇਨ ਛੱਡਣ ਲਈ ਸਰਹੱਦ ’ਤੇ ਪਹੁੰਚਣ ਵਿੱਚ ਮਦਦ ਅਤੇ ਸਲਾਹ ਲਈ ਦੂਤਾਵਾਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। -ਏਜੰਸੀ