ਅਬੂਜਾ (ਨਾਈਜੀਰੀਆ), 9 ਸਤੰਬਰ
ਭਾਰਤੀ ਜੰਗੀ ਬੇੜਾ ਆਈਐਨਐਸ ਤਰਕਸ਼ ਅੱਜ ਨਾਈਜੀਰੀਆ ਦੇ ਪੋਰਟ ਲਾਗੋਸ ਵਿਚ ਪੁੱਜਿਆ ਜਿਸ ਦਾ ਨਾਈਜੀਰੀਅਨ ਜਲ ਸੈਨਾ, ਭਾਰਤੀ ਦੂਤਾਵਾਸ ਤੇ ਇੰਡੀਅਨ ਲੈਂਗੁਏਜ ਸਕੂਲ ਦੇ ਵਿਦਿਆਰਥੀਆਂ ਵਲੋਂ ਸਵਾਗਤ ਕੀਤਾ ਗਿਆ।
ਭਾਰਤੀ ਜਲ ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਜੰਗੀ ਬੇੜੇ ਵਲੋਂ ਨਾਈਜੀਰੀਆ ਨਾਲ ਮਿਲ ਕੇ ਸਾਂਝੀਆਂ ਮਸ਼ਕਾਂ ਚਲਾਈਆਂ ਜਾਣਗੀਆਂ। ਇਹ ਜੰਗੀ ਬੇੜਾ ਦਰਸ਼ਕਾਂ ਲਈ ਵੀ ਖੋਲ੍ਹਿਆ ਜਾਵੇਗਾ ਤੇ ਇਥੇ ਵਸਦੇ ਭਾਰਤੀ ਮੂਲ ਦੇ ਲੋਕ ਬੇੜੇ ਦੇ ਮੈਂਬਰਾਂ ਨਾਲ ਰਾਬਤਾ ਬਣਾ ਸਕਣਗੇ। ਇਸ ਤੋਂ ਪਹਿਲਾਂ ਆਈਐੱਨਐੱਸ ਤਰਕਸ਼ ਨੇ ਆਜ਼ਾਦੀ ਕਾ ਮਹੋਤਸਵ ਜਸ਼ਨਾਂ ਤਹਿਤ 15 ਅਗਸਤ ਨੂੰ ਰੀਓ ਡੀ ਜਨੇਰੀਓ ਵਿਚ ਤਿਰੰਗਾ ਲਹਿਰਾਇਆ ਸੀ ਤੇ ਭਾਰਤੀ ਤੇ ਫਰਾਂਸੀ ਜੰਗੀ ਫੌਜਾਂ ਵਲੋਂ ਵੀ ਸਾਂਝੀਆਂ ਮਸ਼ਕਾਂ ਕੀਤੀਆਂ ਗਈਆਂ ਸਨ।-ਏਐੱਨਆਈ