ਹੈਦਰਾਬਾਦ, 17 ਅਕੂਤਬਰ
ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐੱਸਬੀ) ਨੇ ਫਾਇਨਾਂਸ਼ੀਅਲ ਟਾਈਮਜ਼ (ਐੱਫਟੀ) ਐਗਜ਼ੀਕਿਊਟਿਵ ਐੱਮਬੀਏ-2022 ਦਰਜਬੰਦੀ ਵਿੱਚ ਦੇਸ਼ ਵਿਚੋਂ ਪਹਿਲਾ ਅਤੇ ਵਿਸ਼ਵ ਦੇ 100 ਉੱਚ ਅਦਾਰਿਆਂ ਵਿਚੋਂ 44ਵਾਂ ਸਥਾਨ ਹਾਸਲ ਕੀਤਾ ਹੈ। ਆਈਐੱਸਬੀ ਤੋਂ ਬਾਅਦ ਐੱਫਟੀ ਦੀ ਸੂਚੀ ਵਿੱਚ ਇੰਡੀਅਨ ਇੰਸਟੀਚਿਊਟ ਆਫ ਮੈਨਜਮੈਂਟ ਬੰਗਲੌਰ (ਆਈਆਈਐੱਮ-ਬੀ) ਨੂੰ ਵਿਸ਼ਵ ਪੱਧਰ ’ਤੇ 86ਵਾਂ ਸਥਾਨ ਮਿਲਿਆ ਹੈ।
ਬੀ-ਸਕੂਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਸਾਲ ਦੀ ਦਰਜਾਬੰਦੀ ਲਈ ‘ਪੋਸਟ ਗਰੈਜੂਏਟ ਪ੍ਰੋਗਰਾਮ ਇਨ ਮੈਨਜਮੈਂਟ ਫਾਰ ਸੀਨੀਅਰ ਐਗਜ਼ੀਕਿਊਟਿਵ (ਪੀਜੀਪੀਐੱਮਏਐਕਸ) ਕਲਾਸ 2019 ਦੇ ਸਾਬਕਾ ਵਿਦਿਆਰਥੀਆਂ ਦਾ ਸਰਵੇਖਣ ਕੀਤਾ ਗਿਆ ਅਤੇ ਆਈਐੱਸਬੀ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦਰਜਾਬੰਦੀ ਵਿੱਚ ਵੱਖ-ਵੱਖ ਮਾਨਕਾਂ ਵਿੱਚ ਕਾਫੀ ਉੱਚਾ ਸਥਾਨ ਹਾਸਲ ਕੀਤਾ ਹੈ। ਆਈਐੱਸਬੀ ਦੇ ਅਕਾਦਮਿਕ ਪ੍ਰੋਗਾਰਮ ਦੇ ਡਿਪਟੀ ਡੀਨ ਪ੍ਰੋ. ਰਾਮਭਦਰਨ ਤਿਰੂਮਲਾਈ ਨੇ ਕਿਹਾ, ‘‘ਇਹ ਦੇਖ ਕੇ ਕਾਫ਼ੀ ਖੁਸ਼ੀ ਹੋ ਰਹੀ ਹੈ ਕਿ ਕਿਵੇਂ ਆਈਐੱਸਬੀ ਨੇ ਐੱਫਟੀ ਦੇ ਵੱਖ-ਵੱਖ ਮਾਨਕਾਂ ਨੂੰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਆਈਐੱਸਬੀ ਦਾ ਪੀਜੀਪੀਐੱਮਏਐਕਸ ਸੀਨੀਅਰ ਅਧਿਕਾਰੀਆਂ ਲਈ ਬਹੁਤ ਜ਼ਿਆਦਾ ਉਡੀਕਿਆ ਜਾਣ ਵਾਲਾ ਪ੍ਰੋਗਰਾਮ ਹੈ ਜੋ ਆਪਣੀਆਂ ਪੇਸ਼ੇਵਰ ਸਰਗਰਮੀਆਂ ਰਾਹੀਂ ਨਵੀਂਆਂ ਬੁਲੰਦੀਆਂ ਤੱਕ ਪਹੁੁੰਚਣ ਦੇ ਇੱਛੁਕ ਹਨ ਅਤੇ ਇਸ ਪ੍ਰਕਿਰਿਆ ਤਹਿਤ ਆਪਣੇ ਸੰਗਠਨਾਂ ਵਿੱਚ ਨਵੇਂ ਵਿਚਾਰ ਅਤੇ ਸੋਚ ਪ੍ਰਦਾਨ ਕਰਦੇ ਹਨ।’’ -ਪੀਟੀਆਈ