ਨਵੀਂ ਦਿੱਲੀ, 28 ਫਰਵਰੀ
ਯੂਕਰੇਨ ਵਿੱਚਲੀ ਭਾਰਤੀ ਅੰਬੈਸੀ ਵੱਲੋਂ ਟਵੀਟ ਰਾਹੀਂ ਯੂਕਰੇਨੀਅਨ ਰਾਜਧਾਨੀ ਕੀਵ ਵਿੱਚ ਲੱਗਿਆ ਹਫਤਾਵਾਰੀ ਕਰਫਿਊ ਖ਼ਤਮ ਹੋਣ ਦੀ ਜਾਣਕਾਰੀ ਦਿੱਤੇ ਜਾਣ ਅਤੇ ਭਾਰਤੀ ਵਿਦਿਆਰਥੀਆਂ ਨੂੰ ਕੀਵ ਦੇ ਰੇਲਵੇ ਸਟੇਸ਼ਨ ’ਤੇ ਪੁੱਜਣ ਦੀ ਦਿੱਤੀ ਸਲਾਹ ਬਾਅਦ ਵੱਡੀ ਗਿਣਤੀ ਭਾਰਤੀ ਰੇਲਵੇ ਸਟੇਸ਼ਨ ’ਤੇ ਪੁੱਜ ਗਏ ਹਨ। ਹਰ ਕੋਈ ਘਰ ਵਾਪਸੀ ਲਈ ਕਾਹਲਾ ਹੈ ਜਿਸ ਕਾਰਨ ਸਟੇਸ਼ਨ ’ਤੇ ਅਫਰਾ-ਤਫਰੀ ਦਾ ਮਾਹੌਲ ਪੈਦਾ ਹੋ ਗਿਆ ਹੈ। ਸਟੇਸ਼ਨ ’ਤੇ ਯੂਕਰੇਨ ਰੇਲਵੇ ਨੇ ਵਿਸ਼ੇਸ਼ ਟਰੇਨਾਂ ਦਾ ਪ੍ਰਬੰਧ ਕੀਤਾ ਹੈ।
ਇਸ ਦੌਰਾਨ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਕਿਹਾ ਕਿ ਅਪਰੇਸ਼ਨ ਗੰਗਾ ਤਹਿਤ ਛੇਵੀਂ ਉਡਾਣ 240 ਭਾਰਤੀ ਨਾਗਰਿਕਾਂ ਨੂੰ ਲੈ ਕੇ ਹੰਗਰੀ ਦੀ ਰਾਜਧਾਨੀ ਬੁਡਾਪੈਸਟ ਤੋਂ ਨਵੀਂ ਦਿੱਲੀ ਲਈ ਰਵਾਨਾ ਹੋ ਗਈ ਹੈ। -ਪੀਟੀਆਈ