ਨਵੀਂ ਦਿੱਲੀ, 26 ਜੂਨ
ਆਲਮੀ ਦਰਜਾਬੰਦੀ ਕੰਪਨੀ ਐੱਸ ਐਂਡ ਪੀ ਗਲੋਬਲ ਰੇਟਿੰਗਜ਼ ਨੇ ਅੱਜ ਕਿਹਾ ਕਿ ਭਾਰਤੀ ਅਰਥਚਾਰਾ ਡੂੰਘੇ ਸੰਕਟ ਵਿੱਚ ਹੈ ਕਿਉਂਕਿ ਇਸ ਵਿੱਤੀ ਵਰ੍ਹੇ ਦੌਰਾਨ ਵਿਕਾਸ ਦਰ ਪੰਜ ਫ਼ੀਸਦ ਸੁੰਗੜਨ ਦਾ ਅਨੁਮਾਨ ਹੈ।
ਐੱਸ ਐਂਡ ਪੀ ਨੇ ਆਪਣੀ ਰਿਪੋਰਟ ਵਿੱਚ ਕਿਹਾ, ‘‘ਭਾਰਤੀ ਅਰਥਚਾਰਾ ਡੂੰਘੇ ਸੰਕਟ ਵਿੱਚ ਹੈ। ਵਾਇਰਸ ’ਤੇ ਕਾਬੂ ਪਾਊਣ ਵਿੱਚ ਮੁਸ਼ਕਲਾਂ, ਸਿੱਝਣ ਲਈ ਕਮਜ਼ੋਰ ਨੀਤੀ ਅਤੇ ਖਾਸ ਕਰਕੇ ਵਿੱਤੀ ਖੇਤਰ ਦੀਆਂ ਹੋਰ ਸਮੱਸਿਆਵਾਂ ਕਾਰਨ ਸਾਡਾ ਅੰਦਾਜ਼ਾ ਹੈ ਕਿ ਇਸ ਵਿੱਤੀ ਵਰ੍ਹੇ ਦੌਰਾਨ ਵਿਕਾਸ ਦਰ ਪੰਜ ਫ਼ੀਸਦ ਡਿੱਗੇਗੀ ਅਤੇ 2021 ਵਿੱਚ ਮੁੜ ਤੇਜ਼ੀ ਆਵੇਗੀ।’’ ਐੱਸ ਐਂਡ ਪੀ ਦੀ ਰਿਪੋਰਟ ਅਨੁਸਾਰ ਏਸ਼ੀਆ-ਪੈਸੇਫਿਕ ਖੇਤਰ ਦਾ ਅਰਥਚਾਰਾ 2020 ਵਿੱਚ 1.3 ਫੀਸਦ ਸੁੰਗੜਨ ਅਤੇ 2021 ਵਿੱਚ 6.9 ਫੀਸਦ ਵਧਣ ਦਾ ਅਨੁਮਾਨ ਹੈ। ਇਸ ਤਰ੍ਹਾਂ ਦੋ ਸਾਲਾਂ ਵਿੱਚ ਤਿੰਨ ਖਰਬ ਅਮਰੀਕੀ ਡਾਲਰ ਦਾ ਨੁਕਸਾਨ ਹੋਵੇਗਾ।
-ਪੀਟੀਆਈ
ਭਾਰਤੀ ਅੰਬੈਸੀਆਂ ਨੇ ਬਰਾਮਦ ਵਧਾਊਣ ਲਈ ਸੁਝਾਅ ਦਿੱਤੇ
ਨਵੀਂ ਦਿੱਲੀ: ਯੂਰਪ ਦੀਆਂ ਕਈ ਭਾਰਤੀ ਅੰਬੈਸੀਆਂ ਨੇ ਦੇਸ਼ ਦਾ ਬਰਾਮਦ ਵਧਾਊਣ ਲਈ ਵਣਜ ਵਿਭਾਗ ਨੂੰ ਸੁਝਾਅ ਦਿੱਤੇ ਹਨ, ਜਿਨ੍ਹਾਂ ਵਿੱਚ ਘਰੇਲੂ ਬਰਾਮਦਕਾਰਾਂ ਦੀ ਸਹੀ ਢੰਗ ਨਾਲ ਮੌਜੂਦਗੀ ਵਧਾਊਣਾ ਸ਼ਾਮਲ ਹੈ ਤਾਂ ਜੋ ਵਪਾਰ ਸਬੰਧੀ ਵਿਵਾਦ ਹੱਲ ਹੋ ਸਕਣ। ਊਨ੍ਹਾਂ ਸੁਝਾਅ ਦਿੱਤਾ ਕਿ ਭਾਰਤੀ ਬਰਾਮਦਕਾਰਾਂ ਲਈ ਕਈ ਸੈਕਟਰਾਂ ਜਿਵੇਂ ਇਲੈਕਟ੍ਰੌਨਿਕ, ਟੈਲੀਕਮਿਊਨੀਕੇਸ਼ਨਜ਼, ਟੈਕਸਟਾਈਲ, ਕੱਪੜਾ, ਚਮੜਾ ਅਤੇ ਜੁੱਤੇ, ਖਾਧ ਪਦਾਰਥ ਅਤੇ ਖੇਤੀਬਾੜੀ, ਆਟੋਮੋਟਿਵ, ਸਟੀਲ ਅਤੇ ਫਾਰਮਾਸਿਊਟੀਕਲਜ਼ ਆਦਿ ਵਿੱਚ ਯੂਰਪੀ ਮਾਰਕੀਟ ਵਿੱਚ ਵੱਡੀਆਂ ਸੰਭਾਵਨਾਵਾਂ ਹਨ। ਵਣਜ ਵਿਭਾਗ ਨੇ 1,500 ਤੋਂ ਵੱਧ ਊਤਪਾਦਾਂ ਦੀ ਸੂਚੀ ਭਾਰਤੀ ਅੰਬੈਸੀਆਂ ਨਾਲ ਸਾਂਝੀ ਕੀਤੀ ਹੈ ਤਾਂ ਜੋ ਊਹ ਹੋਰ ਮੁਲਕਾਂ ਵਿੱਚ ਘਰੇਲੂ ਕੰਪਨੀਆਂ ਲਈ ਬਰਾਮਦ ਮੌਕਿਆਂ ਨੂੰ ਤਲਾਸ਼ ਸਕਣ।
ਵਿੱਤ ਕਮਿਸ਼ਨ ਨੇ ਖੇਤੀ ਸੁਧਾਰਾਂ ਲਈ ਸੂਬਿਆਂ ਨੂੰ ਮੁਆਵਜ਼ੇ ਦੇਣ ਸਬੰਧੀ ਸਮੂਹ ਬਣਾਇਆ
ਨਵੀਂ ਦਿੱਲੀ: ਵਿੱਤ ਕਮਿਸ਼ਨ ਨੇ ਅੱਜ ਖੇਤੀਬਾੜੀ ਸੁਧਾਰਾਂ ਲਈ ਸੂਬਿਆਂ ਨੂੰ ਮੁਆਵਜ਼ੇ ਦੇਣ ਸਬੰਧੀ ਯੋਜਨਾ ਤਿਆਰ ਕਰਨ ਲਈ ਇੱਕ ਸਮੂਹ ਬਣਾਊਣ ਦਾ ਫ਼ੈਸਲਾ ਲਿਆ ਹੈ। ਇਹ ਮੁਆਵਜ਼ੇ ਕੇਂਦਰ ਸਰਕਾਰ ਵਲੋਂ ਐਲਾਨੇ 20 ਲੱਖ ਕਰੋੜ ਦੇ ਰਾਹਤ ਪੈਕੇਜ ਦਾ ਹਿੱਸਾ ਹੋਣਗੇ। ਇਹ ਫ਼ੈਸਲਾ 15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਐੱਨ.ਕੇ. ਸਿੰਘ ਦੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਬੈਠਕ ਵਿੱਚ ਲਿਆ ਗਿਆ। ਸਰਕਾਰੀ ਬਿਆਨ ਅਨੁਸਾਰ ਸਮੂਹ ਦੇ ਵਿਚਾਰਾਂ ਨੂੰ ਕਮਿਸ਼ਨ ਦੀ 2021-26 ਲਈ ਅੰਤਿਮ ਰਿਪੋਰਟ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਸਮੂਹ ਵਿੱਚ ਵਿੱਤ ਕਮਿਸ਼ਨ ਦੇ ਮੈਂਬਰ ਰਾਮੇਸ਼ ਚੰਦ, ਖੇਤੀਬਾੜੀ ਸਕੱਤਰ ਸੰਜੇ ਅਗਰਵਾਲ, ਖੋਜ ਅਤੇ ਸਿੱਖਿਆ ਸਕੱਤਰ ਟੀ. ਮਹਾਪਾਤਰਾ ਨੂੰ ਸ਼ਾਮਲ ਕੀਤਾ ਗਿਆ ਹੈ।
-ਪੀਟੀਆਈ